The Summer News
×
Friday, 17 May 2024

ਟਵਿੰਕਲ ਨੇ ਅਕਸ਼ੇ ਕੁਮਾਰ ਨੂੰ ਇੰਝ ਕੀਤਾ Father’s day Wish, ਪ੍ਰਸ਼ੰਸਕ ਕਰ ਰਹੇ ਬੇਹੱਦ ਪਸੰਦ, ਦੇਖੋ ਪੋਸਟ

ਚੰਡੀਗੜ੍ਹ : ਬੀਤੇਂ ਦਿਨ ਸਾਰੀ ਦੁਨੀਆ ਵਿਚ Father’s day ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਹਰ ਕਿਸੇ ਨੇ ਇਸ ਦਿਵਸ ਨੂੰ ਮਨਾਇਆ ਹੋਵੇਗਾ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਿਤਾਰਿਆ ਨੇ ਵੀ ਇਸ ਦਿਵਸ ਨੂੰ ਧੂਮਧਾਮ ਨਾਲ ਮਨਾਇਆ। ਹਰ ਕਿਸੇ ਨੇ ਆਪਣੇ ਪਿਤਾ ਨੂੰ ਖਾਸ ਤਰੀਕੇ ਨਾਲ Wish ਕੀਤੀ ਨਾਲ ਹੀ ਉਹਨਾਂ ਨੂੰ Surprises ਵੀ ਦਿੱਤੇ। ਇਸ ਦੌਰਾਨ ਇਕ ਪੋਸਟ ਹੈ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਟਵਿੰਕਲ ਖੰਨਾ ਨੇ ਆਪਣੇ ਪਤੀ ਅਕਸ਼ੇ ਕੁਮਾਰ ਨੂੰ ਫਾਦਰਜ਼ ਡੇ 'ਤੇ ਕੁਝ ਵੱਖਰੇ ਅਤੇ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ।


9-2


ਟਵਿੰਕਲ ਖੰਨਾ ਇੰਝ ਬੱਚਿਆ ਵਲੋਂ ਕੀਤਾ Wish


18 ਜੂਨ ਨੂੰ ਸਾਰੀ ਦੁਨੀਆ 'ਚ ਪਿਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਟਵਿੰਕਲ ਖੰਨਾ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਅਕਸ਼ੈ ਕੁਮਾਰ ਦੇ ਲਈ ਖਾਸ ਪੋਸਟ ਸਾਂਝੀ ਕੀਤੀ। ਜੋ ਕੀ ਕਾਫੀ ਵਾਇਰਲ ਹੋ ਰਹੀ ਹੈ। ਟਵਿੰਕਲ ਨੇ ਅਕਸ਼ੈ ਲਈ ਇਕ ਨੋਟ ਲਿਖਿਆ ਜਿਸ ਵਿਚ ਉਹਨਾਂ ਨੇ ਬਿਆਨ ਕੀਤਾ ਕਿ ਕਿਉਂ ਉਹਨਾਂ ਨੇ ਅਕਸ਼ੈ ਨਾਲ ਵਿਆਹ ਕੀਤਾ।  ਟਵਿੰਕਲ ਨੇ ਅਕਸ਼ੇ ਨਾਲ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਸ ਨੇ ਲਿਖਿਆ ਕਿ 'ਮਿਸਟਰ K ਨਾਲ ਵਿਆਹ ਕਰਨ ਦੇ ਕਾਰਨ ਬਹੁਤ ਹੀ ਅਹਿਮ ਹੈ, ਜਿਸ ਤਰ੍ਹਾਂ ਉਸ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ ਉਹਨਾਂ ਦਾ ਜ਼ਿੰਮੇਵਾਰੀ ਚੁੱਕਦੇ ਹੋਏ ਵੇਖਿਆ ਉਸ ਦਾ Care Nature ਬਹੁਤ ਵਧੀਆ ਲੱਗਾ, ਮੈਨੂੰ ਪਤਾ ਸੀ ਕਿ ਉਹ ਇੱਕ ਚੰਗਾ ਪਿਤਾ ਬਣੇਗਾ।' ਮੇਰੇ ਆਉਣ ਵਾਲੇ ਬੱਚੇ ਉਸ ਦੇ ਕੁਝ ਚੰਗੇ ਜੀਨਸ ਦੇ ਵਾਰਸ ਹੋਣਗੇ, ਮੈਂ ਇਹ ਸੋਚਦੀ ਹਾਂ ਕਿ ਉਸ ਦੇ ਬੱਚੇ ਖੁਸ਼ਕਿਸਮਤ ਹਨ ਜੇਕਰ ਉਨ੍ਹਾਂ ਨੂੰ ਅਕਸ਼ੈ ਦਾ ਹਿੱਸੇ ਹਨ। ਉਸ ਆਦਮੀ ਨੂੰ ਪਿਤਾ ਦਿਵਸ ਮੁਬਾਰਕ। ਹਮੇਸ਼ਾ ਆਪਣੇ ਪਰਿਵਾਰ ਨੂੰ ਆਪਣੇ ਤੋਂ ਅੱਗੇ ਰੱਖਦਾ ਹੈ'


9-1


ਅਕਸ਼ੈ ਨੇ ਇੰਝ ਕੀਤਾ Reply


ਟਵਿੰਕਲ ਦਾ ਇਹ ਪੋਸਟ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਟਵਿੰਕਲ ਦੀ ਪੋਸਟ ਉਤੇ ਅਕਸ਼ੈ ਨੇ Reply ਕਰਦੇ ਹੋਏ ਕਿਹਾ ਕਿ ਉਹ “ I Love you ਟੀਨਾ”. ਇਸ ਪੋਸਟ ਉਤੇ ਕਈ ਪ੍ਰਸ਼ੰਸਕ ਕੁਮੇਂਟ ਕਰ ਰਹੇ ਹਨ। ਇਸ ਦੇ ਨਾਲ ਹੀ ਕੁਝ ਅਦਾਕਾਰਾਂ ਨੇ ਵੀ ਇਸ ਪੋਸਟ ਨੂੰ ਪਸੰਦ ਕੀਤਾ ਅਤੇ ਨਾਲ ਹੀ ਉਸ ਉਤੇ ਕੁਮੇਂਟ ਵੀ ਕੀਤਾ।


9-3


ਅਕਸ਼ੈ ਨੇ ਕਰਵਾਇਆ ਬੇਟੇ ਦੇ ਨਾਮ  ਦਾ Tattoo


ਇਸ ਦੇ ਨਾਲ ਹੀ ਦਸ ਦਈਏ ਕਿ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਅਕਸ਼ੈ ਨੇ ਆਪਣੇ ਬੇਟੇ aarav ਦੇ ਨਾਮ ਦਾ Tattoo ਕਰਵਾਇਆ ਹੈ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਉਹ ਆਪਣੇ ਬੇਟੇ ਨਾਲ ਅਤੇ ਪਰਿਵਾਰ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ।


 (Sonam Malhotra)

Story You May Like