The Summer News
×
Friday, 17 May 2024

ਟੀਵੀ ਇੰਡਸਟਰੀ ਦੀ ਅਭਿਨੇਤਰੀ Sreejita De ਨੇ ਆਪਣੇ Boyfriend ਨਾਲ ਇਹਨਾਂ ਰੀਤੀ ਰਿਵਾਜਾਂ ਅਨੁਸਾਰ ਕਰਵਾਇਆ ਵਿਆਹ, ਦੇਖੋ ਤਸਵੀਰਾਂ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ Sreejita De ਨੇ Boyfriend Michael Blohm ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਦਸ ਦਈਏ ਕਿ Sreejita De ਨੇ ਕਾਫੀ ਵੱਖਰੇ ਅੰਦਾਜ਼ ਵਿਚ ਵਿਆਹ ਕੀਤਾ ਹੈ। Sreejita De ਦੇ ਪਤੀ  Michael Blohm Germany ਤੋਂ ਹੈ ਇਸ ਕਰਕੇ ਉੱਥੇ ਦੇ ਰੀਤੀ ਰਿਵਾਜ਼ ਦੌਰਾਨ ਉਹਨਾਂ ਨੇ ਵਿਆਹ ਕੀਤਾ।  


6-3


Sreejita De ਨੇ ਆਪਣੇ ਵਿਆਹ 'ਚ White ਗਾਊਨ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। Sreejita ਦੇ ਪਤੀ ਮਾਈਕਲ black suit 'ਚ ਨਜ਼ਰ ਆ ਰਹੇ ਹਨ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਦੋਵਾਂ ਦੀ ਜੋੜੀ ਨੇ ਸੋਸ਼ਲ ਮੀਡੀਆ ਉਤੇ ਧੂਮ ਮਚਾਈ ਹੋਈ ਹੈ। ਤਸਵੀਰਾਂ ਵਿਚ ਦਿਖ ਰਿਹਾ ਹੈ ਕਿ Sreejita De ਤੇ Michael ਦਾ ਵਿਆਹ ਚਰਚ ਵਿਚ ਹੋਇਆ ਹੈ। Sreejita ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਸ਼੍ਰੀਜੀਤਾ ਡੇ ਨੇ ਲਿਖਿਆ ਕਿ – “Today we celebrate the beginning of forever, hand in hand”


7


Sreejita ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮਾਈਕਲ ਬਲੋਹਮ ਪੇਪ ਨਾਲ ਜਰਮਨੀ ਵਿੱਚ ਵਿਆਹ ਕਰਵਾ ਲਿਆ ਹੈ। ਸ਼੍ਰੀਜੀਤਾ ਡੇ ਦੁਆਰਾ ਸ਼ੇਅਰ ਕੀਤੀਆਂ ਫੋਟੋਆਂ ਵਿੱਚ, ਉਹ ਮਾਈਕਲ ਨਾਲ ਹੱਥ ਵਿੱਚ ਹੱਥ ਫੜ ਕੇ ਚਰਚ ਦੇ ਅੰਦਰ ਆਉਂਦੀ ਦਿਖਾਈ ਦੇ ਰਹੀ ਹੈ, ਫਿਰ ਅਗਲੀ ਤਸਵੀਰ ਵਿੱਚ ਦੋਵੇਂ ਇੱਕ ਦੂਜੇ ਨੂੰ ਪਿਆਰ ਨਾਲ ਦੇਖਦੇ ਹੋਏ ਦਿਖਾਈ ਦੇ ਰਹੇ ਹਨ। ਇਕ ਤਸਵੀਰ 'ਚ ਦੋਵੇਂ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਸ਼੍ਰੀਜੀਤਾ ਡੇ ਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਹੈ।  ਲੰਮੇ ਸਮੇਂ ਤੋਂ ਉਹ Michael ਨੂੰ ਡੇਟ ਕਰ ਰਹੀ ਸੀ, ਅਭਿਨੇਤਰੀ ਨੇ ਆਫਸ਼ੋਲਡਰ ਗਾਊਨ ਪਹਿਨ ਕੇ ਆਪਣੇ ਗਲੇ 'ਚ ਹੀਰੇ ਦਾ ਸੈੱਟ ਪਾ ਕੇ ਦੁਲਹਨ ਦੇ ਅਵਤਾਰ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

(Sonam Malhotra)

Story You May Like