The Summer News
×
Saturday, 18 May 2024

ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਜ਼ ਬਣਾ ਕੇ ਲੋਕਾਂ ਨੂੰ ਕਰਵਾ ਰਹੀ ਹੈ ਇਹ ਚਿੱਤਰਕਾਰ ਇਤਿਹਾਸ ਅਤੇ ਸੱਭਿਆਚਾਰ ਤੋਂ ਜਾਣੂ

ਚੰਡੀਗੜ੍ਹ : ਅੱਜਕੱਲ੍ਹ ਦੀ ਦੁਨੀਆਂ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਨੇ ਸਮਾਜ ਵਿੱਚ ਹਰ ਕੋਈ ਆਪਣੇ ਲਈ ਹੀ ਦੌੜ ਵਿੱਚ ਲੱਗਿਆ ਹੋਇਆ ਹੈ। ਪਰ ਇਸੇ ਸਮਾਜ ਵਿੱਚ ਕੁਝ ਲੋਕ ਅਜਿਹਾ ਵੀ ਨੇ ਜੋ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਕੇ ਲੋਕਾਂ ਨੂੰ ਇਸ ਨੂੰ ਜਾਣੂ ਕਰਾਉਣ ਲਈ ਸੇਵਾ ਵਿਚ ਲੱਗੇ ਹੋਏ ਹਨ। ਫਿਰ ਉਸਦਾ ਰਸਤਾ ਚਾਹੇ ਕੋਈ ਵੀ ਹੋਵੇ, ਜਲੰਧਰ ਵਿਖੇ ਵੀ ਅਜਿਗੀ ਹੀ ਇੱਕ ਮਹਿਲਾ ਮਨਪ੍ਰੀਤ ਕੌਰ/ਕਿਮੀ ਜੁਨੇਜਾ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਢੰਗ ਨਾਲ ਕਰ ਰਹੀ ਹੈ ਤਾਂ ਕਿ ਅੱਜ ਦੀ ਪੀੜ੍ਹੀ  ਇਸ ਇਤਿਹਾਸ ਅਤੇ ਸੱਭਿਆਚਾਰ ਨੂੰ ਭੁੱਲ ਹੀ ਨਾ ਜਾਏ।


ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਹੁਣ ਤਕ ਆਪਣੇ ਹੱਥਾਂ ਨਾਲ ਸੈਂਕੜੇ ਪੇਂਟਿੰਗਜ਼ ਬਣਾ ਚੁੱਕੀ ਹੈ। ਮਨਪ੍ਰੀਤ ਕੌਰ ਦਾ ਇਹ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਕਹਿ ਗਿਆ ਸੀ। ਹੱਥਾਂ ਵਿਚ ਕਲਾਕ੍ਰਿਤੀਆਂ ਬਣਾਉਣ ਦੀ ਇਹ ਕਲਾ ਸ਼ੁਰੂ ਤੋਂ ਹੀ ਰੱਬ ਨੇ ਮਨਪ੍ਰੀਤ ਕੌਰ ਵਿੱਚ ਕੁੱਟ ਕੁੱਟ ਕੇ ਭਰੀ ਸੀ। ਉਹਨਾ ਦੇ ਮੁਤਾਬਕ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਪੇਂਟਿੰਗ ਇਕ ਅਜਿਹੀ ਮਹਿਲਾ ਦੀ ਬਣਾਈ ਸੀ ਜੋ ਅਸਮਾਨ ਵਿੱਚ ਉੱਡ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੇਂਟਿੰਗ ਦਾ ਇਹ ਸਿਲਸਿਲਾ ਲਗਾਤਾਰ ਚਾਲੂ ਹੋ ਗਿਆ ਅਤੇ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਸੈਂਕੜੇ ਪੇਂਟਿੰਗਾਂ ਅਤੇ ਲੋਕਾਂ ਦੇ ਪੋਰਟਰੇਟ ਬਣਾਏ। ਅੱਜ ਉਨ੍ਹਾਂ ਦੀਆਂ ਪੇਂਟਿੰਗਜ਼ ਨਾ ਸਿਰਫ ਪੰਜਾਬ ਬਲਕਿ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਓਹਨਾ ਕੋਲੋਂ ਮੰਗਵਾਉਂਦੇ ਹਨ। ਅੱਜ ਮਨਪ੍ਰੀਤ ਕੌਰ ਨੂੰ ਦੁਨੀਆਂ ਦੇ ਅਲੱਗ ਅਲੱਗ ਕੋਨੇ ਵਿੱਚ ਰਹਿ ਰਿਹਾ ਹਰ ਉਹ ਪੰਜਾਬੀ ਜਾਣਦਾ ਹੈ ਜੋ ਪੇਂਟਿੰਗਜ਼ ਦਾ ਸ਼ੌਂਕ ਰੱਖਦਾ ਹੈ।


Story You May Like