The Summer News
×
Friday, 17 May 2024

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨੇ ਇੰਝ ਕੀਤਾ ਆਪਣੀ Sister in law ਨੂੰ Birthday Wish, ਦੇਖੋ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਕਾਜੋਲ ਅਤੇ ਸੁਪਰਸਟਾਰ ਅਦਾਕਾਰ  ਅਜੇ ਦੇਵਗਨ ਦਾ ਵਿਆਹ ਨੂੰ 23 ਸਾਲ ਹੋ ਗਏ ਹਨ। ਦੋਵੇਂ ਇਕ ਦੂਜੇ ਨਾਲ 23 ਸਾਲ ਤੋਂ ਪਿਆਰੇ ਰਿਸ਼ਤੇ ਵਿਚ ਬੱਝੇ ਹੋਏ ਹਨ। ਕਾਜੋਲ ਦਾ ਆਪਣੀ ਨਨਦ ਨਾਲ  ਕਾਫੀ ਗਹਿਰਾ ਰਿਸ਼ਤਾ ਹੈ। ਅਜੇ ਦੇਵਨ ਦੀ ਭੈਣ ਨੀਲਮ ਦੇਵਗਨ ਗਾਂਧੀ ਦਾ ਜਨਮਦਿਨ ਬੁੱਧਵਾਰ ਨੂੰ ਮਨਾਇਆ। ਦਸ ਦਈਏ ਕਿ ਬਹੁਤ ਹੀ ਖੂਬਸੂਰਤੀ ਨਾਲ ਕਾਜੋਲ ਨੇ ਆਪਣੀ ਨਨਦ ਨੂੰ ਜਨਮ ਦਿਨ wish ਕੀਤਾ। ਕਾਜੋਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਨੀਲਮ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ- ''  ਸ਼ਾਨਦਾਰ ਅਤੇ ਖੂਬਸੂਰਤ ਔਰਤ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।  


14-1


ਕਾਜੋਲ ਕਦੇ ਵੀ ਕੋਈ ਖਾਸ ਦਿਨ ਮਨਾਉਣ ਤੋਂ ਪਿੱਛੇ ਨਹੀਂ ਹਟਦੀ। ਕਾਜੋਲ ਆਪਣੇ ਇੰਸਾਟ੍ਰਗਾਮ 'ਤੇ ਜਨਮਦਿਨ ਜਾਂ ਤਿਉਹਾਰਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਜੋਲ ਨੇ ਕੁਝ ਸਮਾਂ ਪਹਿਲਾਂ ਆਪਣੀ ਸੱਸ ਵੀਨਾ ਦੇਵਗਨ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਹੁਣ ਉਸ ਨੇ ਆਪਣੀ ਨਨਦ ਨਾਲ ਤਸਵੀਰ ਸਾਂਝੀ ਕਰਕੇ ਉਸ ਨੂੰ ਵਧਾਈ ਦਿੱਤੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਆਪਣੇ ਸੁਹਰੇ ਪਰਿਵਾਰ ਨਾਲ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ।


14


ਬਾਲੀਵੁੱਡ ਦੀ ਮਸਤ ਜੋੜੀ ਜੋ ਕਿ ਉਹ ਚਾਹੇ on screen ਹੋਵੇ ਜਾਂ ਫਿਰ off screen ਬਹੁਤ ਮਸਤ ਲਗਦੀ ਹੈ। ਜੀ ਹਾਂ ਅਸੀ ਗਲ ਕਰ ਰਹੇ ਹਾਂ ਕਾਜੋਲ ਅਤੇ ਅਜੇ ਦੇਵਗਨ ਦੀ ਜੋ ਕਿ ਆਪਣੇ 90 ਦੇ ਦਹਾਕੇ ਦੇ ਸੁਪਰਸਟਾਰ ਰਹਿ ਚੁੱਕ ਹਨ। ਇਹਨਾਂ ਦੀ ਅਦਾਕਾਰੀ ਦਾ ਜਾਦੂ ਸਿਰਫ 90 ਵੇਂ ਦਹਾਕੇ ਵਿਚ ਹੀ ਨਹੀਂ ਸੀ ਸਗੋਂ ਹੁਣ ਵੀ ਦੋਵਾਂ ਸੁਪਰ ਹਿੱਟ ਫਿਲਮਾਂ ਕਰ ਰਹੇ ਹਨ। ਕਾਜੋਲ ਅਤੇ ਅਜੇ ਦਾ ਵਿਆਹ 24 ਫਰਵਰੀ 1999 ਨੂੰ ਹੋਇਆ ਸੀ। 23 ਸਾਲ ਦਾ ਇਹਨਾਂ ਦਾ ਇਹ ਬੰਧਨ ਬਹੁਤ ਹੀ ਪਿਆਰਾ ਹੈ। ਦੋਵੇਂ ਇਕ ਦੂਜੇ ਤੋਂ ਬਹੁਤ ਹੀ opposite ਹਨ, ਇਕ ਬੋਲੇ ਬਿਨਾ ਰਹਿ ਨਹੀਂ ਸਕਦੀ ਤੇ ਦੂਜਾ ਚੁੱਪ ਹੀ ਰਹਿੰਦਾ ਹੈ। ਉਹ ਤੁਸੀਂ ਸੁਣਿਆ ਤਾਂ ਹੋਵੇਗਾ ਹੀ opposites attract, ਇਹ ਇਹਨਾਂ ਦੇ 23 ਸਾਲ ਦੇ ਰਿਸ਼ਤੇ ਨੂੰ ਵੇਖ ਕੇ ਇਹ ਕਹਾਵਤ ਸੱਚ ਹੋ ਗਈ ਹੈ।


(Sonam Malhotra) 

Story You May Like