The Summer News
×
Friday, 17 May 2024

ਇਸ Farzi ਅਦਾਕਾਰ ਨੇ ਤਸਵੀਰਾਂ ਖਿਚਵਾਉਂਦੇ ਹੋਏ ਕਿਹਾ ਮੈਨੂੰ ਇਸ ਚੀਜ਼ ਤੋਂ ਨਫਰਤ ਹੈ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਦੀ ਹਾਲ ਹਿ ‘ਚ web series ਆਈ ਹੈ। Web series ਦਾ ਨਾਮ Farzi ਹੈ। ਜਿਸ ਨੂੰ ਪ੍ਰਸ਼ੰਸਕ ਖੂਬ ਪਸੰਦ ਰਹੇ ਹਨ। ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ ਫਰਜ਼ੀ ਨਾਲ ਆਪਣਾ OTT ਡੈਬਿਊ ਕੀਤਾ ਹੈ। ਹਾਲ ਹੀ ਵਿੱਚ ਹੋਏ ਇੱਕ ਇੰਟਰਵਿਊ ‘ਚ ਸ਼ਾਹਿਦ ਨੇ ਆਪਣੇ 20 ਸਾਲ ਲੰਮੇ ਬਾਲੀਵੁੱਡ ਕਰੀਅਰ ਬਾਰੇ ਗੱਲ ਕੀਤੀ ਹੈ। ਇਸ ਦੌਰਾਨ ਸ਼ਾਹਿਦ ਨੇ ਕਿਹਾ ਕਿ ਉਸ ਨੂੰ ਆਪਣੀ 'ਕਿਊਟ' ਇਮੇਜ ਤੋਂ ਕਾਫੀ ਨਫ਼ਰਤ ਹੈ।


ਸ਼ਾਹਿਦ ਕਪੂਰ CUTE IMAGE ਤੋਂ ਕਿਉਂ ਨਫਰਤ ਹੈ


ਸ਼ਾਹਿਦ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ Cute ਤਸਵੀਰਾਂ ਪਸੰਦ ਨਹੀਂ ਹਨ।  ਸ਼ਾਹਿਦ ਨੇ ਕਿਹਾ, " vanilla  ਸ਼ਬਦ ਤੋਂ ਮੈਨੂੰ ਪਸੰਦ ਨਹੀਂ ਹੈ। ਜਦ ਕੋਈ ਵੀ ਮੈਨੂੰ ਕਹਿੰਦਾ ਹੈ ਕਿ “oye you are cute” ਇਸ ਸ਼ਬਦ ਤੋਂ ਮੈਨੂੰ ਬੇਹੱਦ ਨਫਰਤ ਹੈ। ਮੈਨੂੰ ਇਹ cute ਸ਼ਬਦ ਕਦੇ ਪਸੰਦ ਨਹੀਂ ਆਇਆ। ਪਰ ਹੁਣ ਮੈਨੂੰ ਇਸ ਸਭ ਤੋਂ ਫਰਕ ਨਹੀਂ ਪੈਂਦਾ। ਲੋਕ ਚਾਹੇ ਮੇਰਾ ਮਜ਼ਾਕ ਉਡਾਉਣ ਜਾ ਫਿਰ ਕੁਝ ਵੀ ਕਹਿਣ ਮੈਂ ਸ਼ਾਂਤ ਰਹਿੰਦਾ ਹਾਂ।


ਸ਼ਾਹਿਦ ਨੇ OTT ਤੇ ਕੀਤਾ ਡੈਬਿਊ


ਸ਼ਾਹਿਦ ਨੇ 'ਫਰਜ਼ੀ' 'ਚ ਆਪਣੇ ਕਿਰਦਾਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਕਿਰਦਾਰ ਸੰਨੀ ਨਾਲ 'ਕੁਝ ਨਿੱਜੀ ਯਾਦਾਂ' ਜੁੜੀਆਂ ਹੋਈਆਂ ਹਨ। "ਮੈਂ ਗੈਰ-ਰਵਾਇਤੀ ਕਿਰਦਾਰਾਂ ਵੱਲ ਕਾਫੀ ਆਕਰਸ਼ਿਤ ਹਾਂ। ਸ਼ਾਹਿਦ ਨੇ ਇਸ ਲਈ ਮੈਨੂੰ ਲੱਗਦਾ ਹੈ ਕਿ 'ਫਰਜ਼ੀ' ਵਿੱਚ ਸੰਨੀ ਨਾਲ ਮੇਰਾ ਕੁਝ ਨਿੱਜੀ ਹੈ ਜਿਸ ਦੌਰਾਨ ਮੈਂ ਆਪਣੇ ਆਪ ਨੂੰ ਵੀ ਦਿਖਾਈਆ ਹੈ। ਮੇਰੀਆਂ ਭਾਵਨਾਵਾਂ ਨੂੰ ਸਮਝੋ, ਮੇਰੇ ਮਨ ਨੂੰ ਮਹਿਸੂਸ ਕਰੋ, ਸਿਰਫ ਬਾਹਰ ਦੀਆਂ ਚੀਜ਼ਾਂ ਵਿੱਚ ਰੁੱਝੇ ਨਾ ਰਹੋ।  


ਪੰਕਜ ਕਪੂਰ ਦੇ ਪੁੱਤਰ ਸ਼ਾਹਿਦ ਨੇ ਸੁਭਾਸ਼ ਘਈ ਦੀ ਤਾਲ ਵਿੱਚ ਬੈਕਗਰਾਊਂਡ ਡਾਂਸਰ ਦੇ ਰੂਪ ਵਿੱਚ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਾਹਿਦ ਨੇ ਚਾਰ ਸਾਲ ਬਾਅਦ ਇਸ਼ਕ ਵਿਸ਼ਕ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ।  ਸ਼ਾਹਿਦ ਨੇ ਪਦਮਾਵਤ', ਵਿਵਾਹ,  'ਕਮੀਨੇ', ਜਬ ਵੀ ਮੈਟ, 'ਕਬੀਰ ਸਿੰਘ' ਵਰਗੀਆਂ ਹੋਰ ਕਈ ਫਿਲਮਾਂ ਕੀਤੀਆ ਹਨ। ਸ਼ਾਹਿਦ ਦੇ ਐਕਟਿੰਗ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ।  

Story You May Like