The Summer News
×
Friday, 17 May 2024

ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਦੀ ਬੇਟੀ ਨੇ ਕਰਵਾਈ Photoshoot, ਪ੍ਰਸ਼ੰਸਕਾਂ ਨੇ ਕਿਹਾ ‘WOW’

ਚੰਡੀਗੜ੍ਹ (ਸੋਨਮ ਮਲਹੋਤਰਾ) -  ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਪਰਿਵਾਰ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ। ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਜਿੱਥੇ ਵੀ ਜਾਂਦੀ ਹੈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਉਹ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਰਹੀ ਹੈ। ਹਾਲ ਹੀ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ 'ਮੰਨਤ' 'ਚ ਹੀ ਸਟਾਈਲਿਸ਼ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਸਟਾਈਲ 'ਚ ਕਈ ਪੋਜ਼ ਦਿੱਤੇ। ਉਸ ਦੇ ਇਸ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਈ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸੁਹਾਨਾ ਖਾਨ ਦਿਨੋਂ-ਦਿਨ ਖੂਬਸੂਰਤ ਹੁੰਦੀ ਜਾ ਰਹੀ ਹੈ। ਉਸ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਚ ਸੁਹਾਨਾ ਸਫੇਦ ਰੰਗ ਦੀ ਕਰੌਪ ਸ਼ਰਟ ਅਤੇ ਜੀਨਸ ਪਾਈ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸੁਹਾਨਾ ਖਾਨ ਫਿਲਮ 'ਦਿ ਆਰਚੀਜ਼' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ।


ਫੈਨਜ਼ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਕ ਪ੍ਰਸ਼ੰਸਕ ਨੇ ਕਿਹਾ, 'ਬਹੁਤ ਖੂਬਸੂਰਤ।' ਇਕ ਯੂਜ਼ਰ ਨੇ ਲਿਖਿਆ, 'ਉਫ, ਕਿੰਨਾ ਕਾਤਲਾਨਾ ਅੰਦਾਜ਼ ਹੈ। ਦੱਸ ਦੇਈਏ ਕਿ ਇਸ ਫੋਟੋਸ਼ੂਟ ਕਰਵਾਉਣ ਦਾ ਰਾਜ਼ ਕੁਝ ਹੋਰ ਹੈ। ਸੁਹਾਨਾ ਖਾਨ ਨੇ ਇਹ ਫੋਟੋਸ਼ੂਟ ਮੰਮੀ ਗੌਰੀ ਖਾਨ ਦੀ ਕੌਫੀ ਟੇਬਲ ਬੁੱਕ 'ਮਾਈ ਲਾਈਫ ਇਨ ਡਿਜ਼ਾਈਨ' ਲਈ ਕਰਵਾਇਆ ਹੈ। ਸੁਹਾਨਾ ਨੇ ਭਰਾ ਆਰੀਅਨ ਅਤੇ ਅਬਰਾਮ ਅਤੇ ਪਾਪਾ ਸ਼ਾਹਰੁਖ ਖਾਨ ਨਾਲ ਵੀ ਫੋਟੋਸ਼ੂਟ ਕਰਵਾਇਆ ਹੈ। ਇਸ ਕੌਫੀ ਟੇਬਲ ਬੁੱਕ 'ਚ ਸ਼ਾਹਰੁਖ ਖਾਨ ਦੇ ਪਰਿਵਾਰ ਅਤੇ ਮੰਨਤ ਦੀ ਅਜਿਹੀ ਹੀ ਝਲਕ ਦੇਖਣ ਨੂੰ ਮਿਲੇਗੀ। ਗੌਰੀ ਖਾਨ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਹੈਪੀ ਪਰਿਵਾਰ ਕਿਊਟ ਪਰਿਵਾਰ ਕਮੈਂਟ ਕੀਤਾ।


ਕਈ ਲੋਕਾਂ ਨੇ ਸੁਹਾਨਾ ਦਾ ਨਾਂ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨਾਲ ਵੀ ਜੋੜਿਆ। ਕੁਝ ਹਫ਼ਤੇ ਪਹਿਲਾਂ, ਅਗਸਤਿਆ ਸੁਹਾਨਾ ਨੂੰ ਘਰ ਛੱਡਣ ਵੇਲੇ ਕਿੱਸ ਕਰ ਰਿਹਾ ਸੀ। ਲੋਕ ਗੱਲਾਂ ਕਰ ਰਹੇ ਸਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।ਜਾਣਕਾਰੀ ਮੁਤਾਬਕ ਸੁਹਾਨਾ ਦੀ ਡੈਬਿਊ ਫਿਲਮ ਦ ਆਰਚੀਜ਼ ਜਲਦ ਹੀ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਜ਼ੋਇਆ ਅਖਤਰ ਨੇ ਕੀਤਾ ਹੈ। ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਵੀ 'ਦਿ ਆਰਚੀਜ਼' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੀ ਹੈ।

Story You May Like