The Summer News
×
Friday, 17 May 2024

ਇਸ ਕੰਪਨੀ ਨੇ ਕੀਤਾ ਆਧਾਰ ਕਾਰਡ ਵਾਂਗ "ਆਧਾਰ ਮਿੱਤਰ" ਨੂੰ ਲਾਂਚ ,ਹਰ ਕੰਮ ਕਰਨਾ ਹੋਵੇਗਾ ਹੋਰ ਵੀ ਆਸਾਨ

ਚੰਡੀਗੜ੍ਹ : ਦੱਸ ਦੇਈਏ ਕਿ ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਆਧਾਰ ਕਾਰਡ ਦੀ ਲੋੜ ਪੈਦੀ ਹੈ,ਇਸਦੇ ਨਾਲ ਹੀ ਦੱਸ ਦੇਈਏ ਕਿ ਛੋਟੇ ਕੰਮ ਤੋਂ ਲੈਕੇ ਵੱਡੇ ਕੰਮ ਤੱਕ ਹਰ ਇੱਕ ਥਾਂ ਆਧਾਰ ਕਾਰਡ ਹੀ ਵਰਤਿਆ ਜਾਂਦਾ ਹੈ। ਅਜਿਹੇ 'ਚ ਇਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ, ਜਿਸ ਕਾਰਨ UIDAI ਵਾਰ-ਵਾਰ ਨਿਯਮਾਂ ਨੂੰ ਬਦਲਦਾ ਰਹਿੰਦਾ ਹੈ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਹੁਣ ਤੁਸੀਂ UIDAI ਦੇ ਇਸ ਚੈਟਬੋਟ ਦੀ ਮਦਦ ਨਾਲ, ਆਪਣੇ ਆਧਾਰ ਨਾਲ ਜੁੜੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਚਲੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸਦੀ ਵਰਤੋਂ ਕਿਸ ਪ੍ਰਕਾਰ ਕੀਤੀ ਜਾ ਸਕਦੀ ਹੈ।


ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਹਾਲ ਹੀ 'ਚ AI ਅਧਾਰਿਤ ਚੈਟਬੋਟ ਲਾਂਚ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਹੁਣ ਲੋਕਾਂ ਦਾ ਕੰਮ ਆਸਾਨ ਹੋ ਜਾਵੇਗਾ।ਦੱਸਿਆ ਜਾ ਰਿਹਾ ਹੈ ਕਿ ਇਸ ਚੈਟਬੋਟ ਦੀ ਮਦਦ ਨਾਲ ਤੁਸੀਂ ਹਰ ਸਵਾਲ ਦਾ ਜਵਾਬ ਪ੍ਰਾਪਤ ਕਰ ਸਕਦੇ ਹੋ। ਇਸੇ ਦੌਰਾਨ ਜਾਣਕਾਰੀ ਦੇ ਦੇਈਏ ਕਿ UIDAI ਵਲੋਂ ਇਸ ਦਾ ਨਾਮ 'ਆਧਾਰ ਮਿੱਤਰ' ਰੱਖਿਆ ਗਿਆ ਹੈ। ਹੁਣ ਇਸਦੀ ਮਦਦ ਨਾਲ, ਤੁਸੀਂ Aadhaar PVC ਕਾਰਡ ਦੀ ਸਥਿਤੀ, ਰਜਿਸਟ੍ਰੇਸ਼ਨ ਅਤੇ ਟਰੈਕਿੰਗ ਨਾਲ ਸਬੰਧਤ ਸਵਾਲਾਂ, ਆਧਾਰ ਅਪਡੇਟਸ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਤੁਹਾਨੂੰ ਨਾ ਤਾਂ ਕਿਸੇ Customer care ਨੂੰ ਕਾਲ ਕਰਨ ਦੀ ਲੋੜ ਪਵੇਗੀ 'ਤੇ ਨਾ ਹੀ ਆਧਾਰ ਕੇਂਦਰ ਜਾਣ ਦੀ ਲੋੜ ਪਵੇਗੀ। ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਇਹ ਚੈਟਬੋਟ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਬਣਾਇਆ ਗਿਆ ਹੈ। ਇਸ ਲਈ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਆਧਾਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੱਸ ਦਿੰਦੇ ਹਾਂ ਕਿ ਆਧਾਰ ਮਿੱਤਰ 'ਤੇ QR ਕੋਡ ਵੀ ਜੋੜਿਆ ਹੈ, ਜਿਸ ਨੂੰ ਸਕੈਨ ਕਰਕੇ ਭਾਰਤੀ ਨਾਗਰਿਕ ਆਪਣੇ ਨਵੇਂ ਆਧਾਰ ਮਿੱਤਰ AI ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਧਾਰ ਮਿੱਤਰ ਤੱਕ ਪਹੁੰਚ ਕੀਤੀ ਜਾ ਸਕਦੀ ਹੈ।


(ਮਨਪ੍ਰੀਤ ਰਾਓ)

Story You May Like