The Summer News
×
Friday, 17 May 2024

ਅਡਾਨੀ ਗਰੁੱਪ 'ਤੇ ਇਸ ਬੈਂਕ ਨੇ ਲਗਾਏ ਇਹ ਅਰੋਪ, ਕਹਿ ਦਿੱਤੀ ਵੱਡੀ ਗੱਲ ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਦੱਸ ਦੇਈਏ ਕਿ ਭਾਰਤੀ Reserve Bank ਨੇ ਬਹੁਤ ਸਾਰੇ ਬੈਂਕਾਂ ਤੋਂ ਅਡਾਨੀ ਗਰੁੱਪ 'ਤੇ ਲੋਨ ਬਾਰੇ ਜਾਣਕਾਰੀ ਮੰਗੀ ਸੀ। ਜਿਸਦੇ ਚਲਦੇ Axis Bank ਨੇ ਦੱਸਿਆ ਕਿ ਅਡਾਨੀ ਗਰੁੱਪ ਨੂੰਉਹਨਾਂ ਦੀ ਬੈਂਕ ਵਲੋਂ ਕਰਜ਼ਾ ਕੁੱਲ ਕਰਜ਼ੇ ਦਾ 0.94% ਲੋਨ ਦਿੱਤਾ ਗਿਆ ਹੈ। ਇਸਦੇ ਨਾਲ ਹੀ Regulatory filings ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਵੀ ਸਿਰਫ ਸੁਰੱਖਿਆ ਕਰਜ਼ੇ ਦੀ ਅਦਾਇਗੀ ਕਰਨ ਦੀ ਸਮਰੱਥਾ ਦੇ ਆਧਾਰ 'ਤੇ ਲੋਨ ਦੀ ਰਕਮ ਦਿੰਦੇ ਹਨ।


ਇਸਦੇ ਨਾਲ ਹੀ ਸੂਤਰਾਂ ਵਲੋਂ ਜਾਣਕਾਰੀ ਮਿਲ ਰਹੀ ਹੈ ਕਿ ਬੈਂਕ ਵਲੋਂ ਕਿਹਾ ਕਿ ਅਡਾਨੀ ਨੂੰ ਦਿੱਤੇ ਗਏ ਕਰਜ਼ੇ ਦੇ ਫੰਡ ਆਧਾਰਿਤ ਕਰਜ਼ਾ 0.29% ਹੈ, ਜਦਕਿ ਗੈਰ ਫੰਡ ਆਧਾਰਿਤ ਕਰਜ਼ਾ 0.58 ਫੀਸਦੀ ਹੈ। ਇਸਦੇ ਨਾਲ ਹੀ ਦਸ ਦਿੰਦੇ ਹਾਂ ਕਿ 31 ਦਸੰਬਰ 2022 ਦੇ ਅੰਕੜਿਆਂ ਮੁਤਾਬਕ ਬੈਂਕ ਨੇ 0.07 ਫੀਸਦੀ ਨਿਵੇਸ਼ ਕੀਤਾ ਹੈ। ਐਕਸਿਸ ਬੈਂਕ ਨੇ ਕਿਹਾ ਕਿ ਇਸ ਕੋਲ 31 ਦਸੰਬਰ, 2022 ਤੱਕ 1.53 ਪ੍ਰਤੀਸ਼ਤ ਦੇ ਮਿਆਰੀ ਸੰਪਤੀ ਕਵਰੇਜ ਦੇ ਨਾਲ ਇੱਕ ਮਜ਼ਬੂਤ ਬੈਲੇਂਸ ਸ਼ੀਟ ਹੈ।


ਜਾਣੋ ਕਿਹੜੇ-ਕਿਹੜੇ sectors ਲਈ ਦਿੱਤਾ ਗਿਆ ਕਰਜ਼ਾ :


ਮਿਲੀ ਜਾਣਕਾਰੀ ਅਨੁਸਾਰ ਬੈਂਕ ਨੇ ਦੱਸਿਆ ਕਿ ਅਡਾਨੀ ਗਰੁੱਪ ਦੇ ਪਾਵਰ,ਗੈਸ ਡਿਸਟ੍ਰੀਬਿਊਸ਼ਨ , ਟਰਾਂਸਮਿਸ਼ਨ, ਪੋਰਟ ਵਰਗੇ ਸੈਕਟਰਾਂ ਨੂੰ ਲੋਨ ਦਿੱਤਾ ਗਿਆ। ਸੂਰਤ ਅਨੁਸਾਰ Axis Bank ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕਿਹਾ ਕਿ ਅਡਾਨੀ ਗਰੁੱਪ ਨੇ ਉਹਨਾਂ ਦੀ ਬੈਂਕ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਤੋਂ ਵੀ ਲੋਨ ਦਿੱਤਾ ਸੀ। ਜਿਸ 'ਚ ਬੈਂਕ ਨੇ ਦੱਸਿਆ ਸੀ ਕਿ ਦਿੱਤਾ ਗਿਆ ਕਰਜ਼ਾ 27 ਹਜ਼ਾਰ ਕਰੋੜ ਰੁਪਏ ਹੈ। ਬੈਂਕ ਨੇ ਕਿਹਾ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।


ਜਾਣੋ ਕਿਉਂ ਹੈ ਅਡਾਨੀ ਗਰੁੱਪ 'ਤੇ ਸੰਕਟ ਜਾਰੀ:


ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ(Short selling firm Hindenburg) ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸਟਾਕ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। American ਕੰਪਨੀ ਨੇ ਫਰਮ 'ਤੇ ਧੋਖਾਧੜੀ ਅਤੇ ਸ਼ੇਅਰਾਂ ਦੇ ਮੁੱਲਾਂਕਣ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਅਡਾਨੀ ਸਮੂਹ ਨੇ ਰੱਦ ਕਰ ਦਿੱਤਾ ਹੈ। ਹਿੰਡਨਬਰਗ ਨੇ 24 ਜਨਵਰੀ ਨੂੰ ਅਡਾਨੀ ਸਮੂਹ 'ਤੇ ਰਿਪੋਰਟ ਜਾਰੀ ਕੀਤੀ ਸੀ। ਇਸ ਤੋਂ ਬਾਅਦ ਅਡਾਨੀ ਗਰੁੱਪ ਨੇ ਆਪਣਾ 20,000 ਕਰੋੜ ਰੁਪਏ ਦਾ ਐੱਫਪੀਓ ਵਾਪਸ ਲੈ ਲਿਆ।


(ਮਨਪ੍ਰੀਤ ਰਾਓ)

Story You May Like