The Summer News
×
Tuesday, 21 May 2024

ਭਾਗੋਅਰਾਈਆਂ ਪਿੰਡ 'ਚ ਚੋਰਾਂ ਨੇ ਘਰ ਦੀ ਕੰਧ ਨੂੰ ਲਾਈ ਸੰਨ੍ਹ, ਲੱਖਾਂ ਦੇ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰਕੇ ਹੋਏ ਫਰਾਰ

ਸੁਲਤਾਨਪੁਰ ਲੋਧੀ, 21 ਮਈ : ਸੁਲਤਾਨਪੁਰ ਲੋਧੀ ਇਲਾਕੇ 'ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ। ਜਿਸ ਦੇ ਚਲਦੇ ਆ ਆਮ ਲੋਕਾਂ ਦੇ ਮਨਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਚੋਰਾਂ ਵਲੋਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਅਰਾਈਆਂ ਦੇ ਇੱਕ ਡੇਰੇ ਵਿੱਚ ਸਥਿਤ ਘਰ ਦੀ ਕੰਧ ਨੂੰ ਸੰਨ੍ਹ ਲਗਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਾਹਮਣੇ ਆਇਆ ਹੈ।


ਪੀੜਤ ਪਰਿਵਾਰ ਦੇ ਅਨੁਸਾਰ ਚੌਰ ਘਰ ਦੇ ਵਿੱਚੋਂ ਤਕਰੀਬਨ 16 ਤੋਲੇ ਸੋਨਾ ਅਤੇ ਢਾਈ ਲੱਖ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਨੇ। ਦੂਜੇ ਪਾਸੇ ਉਨ੍ਹਾਂ ਪੁਲਿਸ ਦੀ ਕਾਰਜਪ੍ਰਣਾਲੀ ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੈ ਸ਼ਿਕਾਇਤ ਦਿੱਤੇ ਜਾਣ ਮਗਰੋਂ ਵੀ ਲੰਮਾ ਸਮਾਂ ਬੀਤ ਜਾਣ ਬਾਅਦ ਪੁਲਿਸ ਮੌਕਾ ਦੇਖਣ ਨਹੀਂ ਪਹੁੰਚੀ।


ਉਧਰ ਜਦੋਂ ਇਸ ਬਾਬਤ ਮੌਕੇ ਤੇ ਪੁੱਜੇ ਜਾਂਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇਰੀ ਨਾਲ ਪੁੱਜਣ ਦੇ ਸਵਾਲਾਂ ਦੇ ਜਵਾਬ ਹੋਰਨਾਂ ਦਰਖਾਸਤਾਂ 'ਚ ਰੁੱਝੇ ਹੋਣ ਦਾ ਹਵਾਲਾ ਦਿੱਤਾ। ਓਹਨਾ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਲਦ ਹੀ ਇਸ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ।

Story You May Like