The Summer News
×
Tuesday, 21 May 2024

ਮਰੀ ਬੇਬੇ ਦੀ ਪੈਨਸ਼ਨ ਕਢਵਾਉਣ ਦੀ ਤਾਕ 'ਚ ਨੌਜਵਾਨ ਸਰਪੰਚ ਅਤੇ ਬੈਂਕ ਮੈਨੇਜਰ ਦੀ ਹੁਸ਼ਿਆਰੀ ਨਾਲ ਕਾਬੂ  

ਸ੍ਰੀ ਮੁਕਤਸਰ ਸਾਹਿਬ, 21 ਮਈ : ਪਿੰਡ ਭੂੰਦੜ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਡੇ ਘਰਾਂ ਦਾ ਮੁੰਡਾ ਗੱਗੀ ਸਿੰਘ ਕਲ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਅਧਾਰ ਕਾਰਡ ਬਣਾਉਣਾ ਤੁਸੀਂ ਮੋਹਰ ਲਾ ਕੇ ਤਸਦੀਕ ਕਰ ਦਿਓ। ਉਹਨਾਂ ਦਸਿਆ ਕਿ ਤੁਸੀਂ ਆਪਣੀ ਮੋਹਰ ਥੋੜ੍ਹੀ ਨੀਚੇ ਲਗਾ ਦਿਓ ਮੈਂ ਕੁਝ ਹੋਰ ਸ਼ਬਦ ਵੀ ਇਸ ਵਿੱਚ ਭਰਨੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਘਰ ਹਲਕਾ ਵਿਧਾਇਕ ਆਏ ਸਨ। ਜਿਸ ਕਰਕੇ ਮੈਂ ਰੁੱਝਿਆ ਹੋਇਆ ਸੀ ਅਤੇ ਵਿਸ਼ਵਾਸ ਕਰਕੇ ਦਸਖਤ ਕਰ ਦਿੱਤੇ।


ਉਪਰੰਤ ਉਨ੍ਹਾਂ ਦੱਸਿਆ ਕਿ ਮੈਨੂੰ ਗੁਰੂਸਰ ਐਸਵੀਆਈ ਬੈਂਕ ਵਿੱਚੋ ਫੌਨ ਆਇਆ ਕਿ ਤੁਹਾਡੇ ਪਿੰਡ ਦੀ ਮੁਖਤਿਆਰ ਕੌਰ ਪਤਨੀ ਗੇਜ਼ਾ ਸਿੰਘ ਪੈਨਸ਼ਨ ਦੇ ਪੈਸੇ ਲੈਣ ਆਈ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਤੇ ਜਦ ਅਸੀ ਬ੍ਰਾਂਚ ਵਿਚ ਪਹੁੰਚੇ ਤਾਂ ਇਕ ਬਜ਼ੁਰਗ ਔਰਤ ਬੈਠੀ ਸੀ ਜੋ ਖੁਦ ਨੂੰ ਮੁਖਤਿਆਰ ਕੌਰ ਦੱਸ ਰਹੀ ਸੀ, ਜਦਕਿ ਮੁਖਤਿਆਰ ਕੌਰ ਦੀ ਕਰੀਬ ਚਾਰ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੇ ਦੱਸਿਆ ਕਿ ਮੈਨੂੰ ਕੁਝ ਮੁੰਡੇ ਦਿਹਾੜੀ ਦੇ ਕੇ ਮਲੋਟ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਬਾਰੇ ਕੋਟਭਾਈ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੋਸ਼ੀਆਂ ਪਾਸੋ ਮੁਖਤਿਆਰ ਕੌਰ ਦਾ ਨਕਲੀ ਅਧਾਰ ਕਾਰਡ, ਨਕਲੀ ਦਸਖਸਤਾਂ ਵਾਲਾ ਵਾਊਚਰ ਜਿਸ ਤੇ ਪੈਨਸ਼ਨ ਕਢਵਾਉਣ ਲਈ 16000 ਭਰੇ ਹੋਏ ਸਨ। ਉਨ੍ਹਾਂ ਮੰਗ ਕੀਤੀ ਉਕਤ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ। 

Story You May Like