The Summer News
×
Monday, 20 May 2024

ਪੌਂਗ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ, ਲੋਕਾਂ ਨੂੰ ਕੀਤੀ ਜਾ ਰਹੀ ਹੈ ਇਹ ਅਪੀਲ

ਚੰਡੀਗੜ੍ਹ :  ਪੌਂਗ ਡੈਮ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। BBMB ਪ੍ਰਸ਼ਾਸਨ ਨੇ ਡੈਮ 'ਚ ਪਾਣੀ ਦੀ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਸਥਿਤੀ ਅਨੁਸਾਰ ਪਾਣੀ ਛੱਡਣ ਦੀ ਪ੍ਰਕਿਰਿਆ ਜਾਰੀ ਰੱਖੀ ਹੋਈ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆ ਨਾਲਿਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਪੌਂਗ ਡੈਮ ਤੋਂ ਸਪਿਲਵੇਅ ਰਾਹੀਂ 52,423 ਕਿਊਸਿਕ ਅਤੇ ਸ਼ਾਹ ਨਹਿਰ ਬੈਰਾਜ ਵਿਖੇ ਪਾਵਰ ਹਾਊਸ ਰਾਹੀਂ 17,124 ਕਿਊਸਿਕ (ਕੁੱਲ 69,547) ਪਾਣੀ ਛੱਡਿਆ ਗਿਆ। ਸ਼ਾਮ 7 ਵਜੇ ਪੌਂਗ ਡੈਮ ਝੀਲ 'ਚ ਪਾਣੀ ਦੀ ਆਮਦ 62,015 ਕਿਊਸਿਕ ਨੋਟ ਕੀਤੀ ਗਈ ਅਤੇ ਪੌਂਗ ਡੈਮ ਝੀਲ ਦਾ ਪੱਧਰ 1392.07 ਫੁੱਟ ਨੋਟ ਕੀਤਾ ਗਿਆ, ਜੋਕਿ ਖ਼ਤਰੇ ਦੇ ਨਿਸ਼ਾਨ ਤੋਂ 2.07 ਫੁੱਟ ਉੱਪਰ ਹੈ। ਸ਼ਾਹ ਨਾਹਰ ਬੈਰਾਜ ਤੋਂ 57,847 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ।

Story You May Like