The Summer News
×
Friday, 17 May 2024

ਇਸ Youtuber ਨੂੰ Troller ਨੇ ਕਿਹਾ ਕੁਝ ਅਜਿਹਾ ਕਿ ਰੋ-ਰੋ ਹੋਇਆ ਬੁਰਾ ਹਾਲ, ਦੇਖੋ video

ਚੰਡੀਗੜ੍ਹ : Youtube ‘ਤੇ ਅੱਜ ਕਲ ਹਰ ਕੋਈ vlogging ਕਰ ਰਿਹਾ ਹੈ। ਜਿਸ ਕਰਕੇ ਹਰ Youtuber ਦੇ ਕੁਝ ਪ੍ਰਸ਼ੰਸਕ ਹੁੰਦੇ ਹਨ ਅਤੇ ਕੁਝ ਹੈਟਰਸ ਹੁੰਦੇ ਹਨ। ਇਸ ਦੌਰਾਨ ਹੀ ਦਸ ਦਈਏ ਕਿ ਕੁਝ ਸਮਾਂ ਪਹਿਲਾਂ ਦੀਪਿਕਾ ਕੱਕੜ ਨੂੰ ਇੰਨਾ ਜ਼ਿਆਦਾ ਟ੍ਰੋਲ ਕੀਤਾ ਗਿਆ ਸੀ ਕਿ ਅਭਿਨੇਤਰੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਇਸ ਦੇ ਨਾਲ ਹੀ ਦੀਪਿਕਾ ਦੀ ਨਣਦ ਸਬਾ ਇਬਰਾਹਿਮ ਨੂੰ ਵੀ Trollers ਨੇ ਕਾਫੀ ਟ੍ਰੋਲ ਕੀਤਾ। ਜਿਸ ਕਰਕੇ ਉਸ ਦੇ ਪਤੀ ਨੇ Trollers ਨੂੰ ਕਰਾਰਾ ਜਵਾਬ ਦਿੱਤਾ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਸਬਾ ਨੂੰ ਟ੍ਰੋਲ ਕਰਨ ਵਾਲਿਆਂ 'ਤੇ ਉਸ ਦੇ ਪਤੀ ਖਾਲਿਦ ਨਿਆਜ਼ ਉਰਫ ਸੰਨੀ  ਦਾ ਗੁੱਸਾ ਭੜਕ ਗਿਆ ਹੈ।  ,


ਸਬਾ ਇਬਰਾਹਿਮ ਸੋਸ਼ਲ ਮੀਡੀਆ Youtuber ਹੈ ਜੋ ਆਪਣੀ ਨਿੱਜੀ ਜ਼ਿੰਦਗੀ, ਫੈਸ਼ਨ ਸਬੰਧਤ ਵੀਲੌਗ ਕਰਦੀ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਕਰੀਬ 1.5 ਮਿਲੀਅਨ ਲੋਕ ਸਬਾ ਨੂੰ ਫਾਲੋ ਕਰਦੇ ਹਨ ਤੇ ਯੂਟਿਊਬ ਚੈਨਲ 'ਤੇ 3 ਮਿਲੀਅਨ ਤੋਂ ਵੱਧ   ਸਬਸਕ੍ਰਾਈਬਰ ਹਨ। ਸਬਾ ਆਪਣੇ ਭਰਾ ਸ਼ੋਏਬ ਇਬਰਾਹਿਮ ਤੇ ਭਾਬੀ ਦੀਪਿਕਾ ਕੱਕੜ ਵਰਗੀ ਮਸ਼ਹੂਰ ਤਾਂ ਨਹੀਂ ਹੈ ਪਰ ਉਸ ਨੇ ਆਪਣੀ ਵੀਲੌਗਿੰਗ ਨਾਲ ਅਲੱਗ ਪਹਿਚਾਣ ਬਣਾਈ ਹੈ। ਲੱਖਾਂ ਪ੍ਰਸ਼ੰਸਕ ਉਸ ਨੂੰ ਚਾਹੁਣ ਵਾਲੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਵੀ ਕਰਦੇ ਹਨ।


ਸਬਾ ਇਬਰਾਹਿਮ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਉਮਰਾਹ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਜਦੋਂ ਸਬਾ ਪ੍ਰਸ਼ੰਸਕਾਂ ਨਾਲ ਗੱਲ ਕਰ ਰਹੀ ਸੀ ਤਾਂ ਉਸ ਦਾ ਪਤੀ ਸੰਨੀ ਆ ਗਿਆ ਤੇ ਉਸ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਸੰਨੀ ਨੇ ਕਿਹਾ ਕਿ “ਮੈਂ ਸਬਾ ਦੇ ਵੀਲੌਗ ਦੇਖ ਰਹਾ ਸੀ, ਜਿਸ ਵਿੱਚ ਕੁਝ ਹੈਟਰਸ ਨੇ ਲਿਖਿਆ ਕਿ ਤੁਸੀਂ ਸੱਸ ਦੀ ਸੇਵਾ ਨਹੀਂ ਕਰਦੇ, ਬੇਟੀਖਾਲਾ ਦੀ ਉਮਰ ਦਾ ਲਿਹਾਜ਼ ਨਹੀਂ ਕਰਦੇ। ਗਲ ਕਰਦੇ ਹੋਏ ਸੰਨੀ ਹੋਰ ਗੁੱਸੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਸਭਾ ਉਸ ਨੂੰ ਸਮਝਾਉਂਦੀ ਹੈ ਕਿ ਪਿਆਰ ਨਾਲ ਗੱਲ ਕਰੋ। ਇਸ ਦੌਰਾਨ ਉਸ ਨੇ ਕਿਹਾ ਕਿ ਲੋਕ ਉਸ ਦੀ ਸਿਹਤ ਦਾ ਵੀ ਮਜ਼ਾਕ ਉਡਾ ਰਹੇ ਹਨ। ਲੋਕ ਕਹਿ ਰਹੇ ਹਨ ਕਿ ਉਹ ਡਰਾਮੇ ਕਰ ਰਹੀ ਹੈ। ਇਸ ‘ਤੇ ਸੰਨੀ ਨੇ ਕਿਹਾ ਕਿ ਘਰ ਵਿੱਚ ਨੌਕਰ ਹਨ ਤਾਂ ਉਹ ਕੰਮ ਕਿਉਂ ਕਰੇ।


 


 

Story You May Like