The Summer News
×
Friday, 03 May 2024

ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮਨਾਏ ਜਾਣ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜਾ

ਜਲੰਧਰ :  ਮਿਤੀ 13.08.2022 ਨੂੰ ਮਾਨਯੋਗ  ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸੁਤੰਤਰਤਾ ਦਿਵਸ-2022 ਮਨਾਏ ਜਾਣ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਡਿਊਟੀ ਲਈ ਤਾਇਨਾਤ ਪੁਲਿਸ ਅਫਸਰਾਨ ਅਤੇ ਪੁਲਿਸ ਫੋਰਸ ਦੀ ਰਿਹਰਸਲ ਦੀ ਚੈਕਿੰਗ ਕੀਤੀ ਗਈ। ਜਿਸ ਉਪਰੰਤ ਕਮਿਸ਼ਨਰ ਪੁਲਿਸ,  ਵਲੋਂ ਸਮੂਹ ਜੀ.ਓਜ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਬਰੀਵ ਕੀਤਾ ਗਿਆ।


ਜਿਨ੍ਹਾਂ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਪੁਆਂਇਟ ਪਰ ਬਾਈਨੋਮ ਡਿਊਟੀ ਲਗਾਈ ਜਾਵੇਗੀ ਅਤੇ ਹਰੇਕ ਕ੍ਰਮਚਾਰੀ ਨੂੰ ਪਤਾ ਹੋਵੇਗਾ ਕਿ ਉਸ ਦੀ ਡਿਊਟੀ ਕੀ ਹੈ, ਜੀ,ਓਜ ਸਾਹਿਬਾਨ ਅਤੇ ਇੰਚਾਰਜਾਂ ਵਲੋਂ ਅਧੀਨ ਕ੍ਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਜਾਵੇਗਾ। DEMD-ਗੇਟਾਂ ਪਰ ਪ੍ਰਾਪਰ ਚੈਕਿੰਗ ਹੋਵੇਗੀ ਅਤੇ ਆਮ ਪਬਲਿਕ ਨਾਲ ਅਦਬ ਅਤੇ ਹਲੀਮੀ ਨਾਲ ਪੇਸ਼ ਆਇਆ ਜਾਵੇਗਾ। ਸਿਵਲ ਪਾਰਚਡ ਕੁਮਚਾਰੀਆਂ ਨੂੰ ਹਰੇਕ ਸੈਕਟਰ ਵਿਚ ਤਾਇਨਾਤ ਕੀਤਾ ਜਾਵੇਗਾ। ਸੀ.ਸੀ.ਟੀ.ਵੀ ਦੋਨਾਂ ਦੀ ਤਾਇਨਾਤੀ/ਸੀ.ਸੀ.ਟੀ.ਵੀ ਕੈਮਰਿਆਂ ਰਾਂਹੀ ਨਿਗਰਾਨੀ ਕਰਵਾਈ ਜਾਵੇਗੀ ਅਤੇ ਵਾਹਨਾਂ ਦੀ ਪ੍ਰਾਪਰ ਤਰੀਕੇ ਨਾਲ ਐਟੀਸਾਬੋਤਾਜ ਚੈਕਿੰਗ ਕਰਵਾਈ ਜਾਵੇਗੀ। ਵਾਹਨਾਂ ਦੀ ਕੈਟੇਗਰੀ ਵਾਈਸ ਪ੍ਰਾਪਰ ਪਾਰਕਿੰਗ ਹੋਵੇਗੀ।


ਇਸ ਤੋਂ ਇਲਾਵਾ ਹਰੇਕ ਨਾਕਾ ਪੁਆਂਇਟ ਪਰ ਅਤੇ ਆਵਾਜਾਈ ਡਾਇਵਰਟ ਪੁਆਂਇਟ ਪਰ ਪ੍ਰਾਪਰ ਬੈਰੀਕੇਡਿੰਗ ਕਰਵਾਈ ਜਾਵੇਗੀ, (No Drone Zone) ਡਰੋਨ ਕੈਮਰਿਆਂ ਦੀ ਵਰਤੋਂ ਪਰ ਪਾਬੰਦੀ ਰਹੇਗੀ। ਹਲਕਾ ਜੀ.ਓਜ ਆਪਣੇ-2 ਏਰੀਆ ਦੇ ਹੋਟਲਾਂ, ਗੈਸਟ ਹਾਊਸ ਅਤੇ ਸਰਾਂਵਾਂ ਆਦਿ ਦੀ ਚੈਕਿੰਗ ਕਰਨਗੇ ਅਤੇ ਹੋਟਲ ਵਿਚ ਠਹਿਰਨ ਵਾਲੇ ਵਿਅਕਤੀਆਂ ਵਲੋਂ ਆਪਣੀ ਪਹਿਚਾਣ ਵਜੋਂ ਜਮ੍ਹਾਂ ਕਰਵਾਏ ਗਏ ਦਸਤਾਵੇਜਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨਗੇ। ਅੰਤ ਵਿੱਚ ਜਿਨ੍ਹਾਂ ਵਲੋ ਸੁਤੰਤਰਤਾ ਦਿਵਸ-2022 ਦੀਆਂ ਸੁਭਕਾਮਨਾਵਾਂ ਦਿੰਦੇ ਹੋਏ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਪੁਲਿਸ ਫੋਰਸ ਦਿਨ ਰਾਤ ਤੁਹਾਡੀ ਸੇਵਾ ਵਿੱਚ ਹਾਜਰ ਹੈ। ਇਸ ਲਈ ਪੁਲਿਸ ਦਾ ਪੂਰਾ ਪੂਰਾ ਸਹਿਯੋਗ ਕੀਤਾ ਜਾਵੇ।


 


Story You May Like