The Summer News
×
Friday, 10 May 2024

ਪੁਲੀਸ ਨੂੰ ਮਿਲੀ ਕਾਮਯਾਬੀ, ਟਰੱਕ 'ਚੋਂ 80 ਕਿਲੋ ਭੁੱ.ਕੀ ਬ.ਰਾਮਦ, 1 ਗ੍ਰਿ/ਫਤਾਰ

ਭਵਾਨੀਗੜ੍ਹ : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲੀਸ ਨੇ ਇੱਕ ਟਰੱਕ ਵਿੱਚੋਂ 80 ਕਿਲੋ ਭੁੱਕੀ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ. ਕੇ ਐਸ.ਆਈ. ਗੁਰਮੇਲ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਚੈਕਿੰਗ ਲਈ ਸ਼ਹਿਰ ਤੋਂ ਪਿੰਡ ਬਾਲਦ ਖੁਰਦ ਵੱਲ ਜਾ ਰਹੇ ਸਨ ਤਾਂ ਪੁਲਸ ਨੇ ਜਦੋਂ ਇਕ ਟਰੱਕ ਨੂੰ ਆਉਂਦਾ ਦੇਖਿਆ ਤਾਂ ਸ਼ੱਕ ਦੇ ਆਧਾਰ 'ਤੇ ਟਰੱਕ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ 'ਚੋਂ 80 ਕਿਲੋ ਭੁੱਕੀ ਬਰਾਮਦ ਹੋਈ। ਟਰੱਕ..


ਪੁਲੀਸ ਅਨੁਸਾਰ ਪੁੱਛਗਿੱਛ ਕਰਨ ’ਤੇ ਟਰੱਕ ਵਿੱਚ ਸਵਾਰ ਵਿਅਕਤੀ ਦੀ ਪਛਾਣ ਪੰਕਜ ਕੁਮਾਰ ਵਾਸੀ ਰਾਮ ਨਗਰ ਸਿਬੀਆ ਵਜੋਂ ਹੋਈ ਹੈ। ਪੁਲਿਸ ਨੇ ਬਰਾਮਦ ਭੁੱਕੀ ਸਮੇਤ ਟਰੱਕ ਨੂੰ ਕਬਜ਼ੇ 'ਚ ਲੈ ਕੇ ਥਾਣਾ ਭਵਾਨੀਗੜ੍ਹ ਵਿਖੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story You May Like