The Summer News
×
Monday, 20 May 2024

ਪੁਲਿਸ ਨੂੰ ਨਸ਼ਿ *ਆਂ ਵਿਰੁੱਧ ਮਿਲੀ ਵੱਡੀ ਸਫਲਤਾ, ਮਜਾਰੀ ਵਿੱਚ ਕੱਚੀ ਲਾਹਣ ਬਰਾ*ਮਦ

ਸ੍ਰੀ ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) ਪੰਜਾਬ ਸਰਕਾਰ ਵੱਲੋਂ ਨਸ਼ਿ*ਆਂ ਵਿਰੁੱਧ ਕਾਰਵਾਈ ਕਰਨ ਲਈ ਵਿਆਪਕ ਮੁਹਿੰਮ ਅਰੰਭੀ ਹੋਈ ਹੈ।ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸ*ਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਵਿਭਾਗ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ।ਪੰਜਾਬ ਪੁਲਿਸ ਦੇ ਡਾਈਰੈਕਟਰ ਜਨਰਲ ਗੋਰਵ ਯਾਦਵ ਵੱਲੋਂ ਨ*ਸ਼ਾ ਤਸਕ*ਰਾਂ ਨੂੰ ਨਕੇਲ ਪਾਉਣ ਲਈ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ ਹੈ।ਇਸ ਦੇ ਚੱਲਦੇ ਜਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਿਰੰਤਰ ਨਸ਼ਿ*ਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਠਿਕਾਣਿਆਂ ਤੇ ਦਬਿਸ਼ ਦਿੱਤੀ ਜਾ ਰਹੀ ਹੈ।


ਐਸ.ਐਸ.ਪੀ ਰੂਪਨਗਰ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਸ਼੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਦੀਆਂ ਹਿਦਾਇਤਾਂ ਤੇ ਪੁਲਿਸ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਅੱਜ 27 ਜੂਨ 2023 ਨੂੰ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਪਿੰਡ ਮਜਾਰੀ ਵਿੱਚ ਪਹੁੰਚ ਕੇ ਚੈਕਿੰਗ ਕੀਤੀ ਤੇ ਇੱਕ ਖੱਡ ਵਿੱਚੋਂ ਵੱਡੀ ਮਾਤਰਾ ਵਿੱਚ ਕੱਚੀ ਲਾ*ਹਣ ਬਰਾਮਦ ਹੋਈ।ਜਿਸ ਸੰਬੰਧ ਵਿੱਚ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਐਫ.ਆਈ.ਆਰ ਨੰਬਰ 80 ਮਿਤੀ 27/6/2023 ਦਰਜ ਕੀਤਾ ਹੈ।


ਜਿਕਰਯੋਗ ਹੈ ਕਿ ਸਥਾਨਿਕ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ।ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਪਿੰਡ ਮਜਾਰੀ ਵਿੱਚ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਵੱਡੀ ਸਫਲਤਾ ਮਿਲੀ ਹੈ।ਇਸ ਵਾਰ ਅੱਠ ਡਰੰਮ ਕੱਚੀ ਲਾਹਣ ਬਰਾਮਦ ਹੋਈ ਹੈ।

Story You May Like