The Summer News
×
Sunday, 12 May 2024

ਹੋਲੀ ਦੇ ਤਿਉਹਾਰ ਨੂੰ ਲੈਕੇ ਸਜੇ ਸੋਹਣੇ ਸੋਹਣੇ ਰੰਗਾ ਨਾਲ ਬਾਜ਼ਾਰ, ਲੋਕਾਂ ਚ ਹੋਲੀ ਦੇ ਤਿਉਹਾਰ ਨੂੰ ਲੈਕੇ ਉਤਸਾਹ।

ਆਪਸੀ ਭਾਈਚਾਰਕ ਸਾਂਝ ਨੂੰ ਪ੍ਰਗਟ ਕਰਨ ਵਾਲਾ ਰੰਗਾਂ ਦਾ ਤਿਉਹਾਰ ਹੋਲੀ ਮਨਾਉਣ ਲਈ ਲੋਕਾਂ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਨਾਲ ਹੀ ਬਜ਼ਾਰਾਂ ਚ ਹੋਲੀ ਦੇ ਰੰਗਾ ਨਾਲ ਦੁਕਾਨਾਂ ਸੱਜੀਆਂ ਨਜ਼ਰ ਆ ਰਹਿਆ ਹਨ ਜਿੱਥੇ ਅਲੱਗ ਅਲੱਗ ਰੰਗ ਦੇ ਗੁਲਾਲ,ਪਿਚਕਾਰੀਆਂ ਹਰਬਲ ਰੰਗ ਦੇਖਣ ਨੂੰ ਮਿਲ ਰਹੇ ਹਨ।ਇਸ ਮੌਕੇ ਲੋਕਾਂ ਚ ਖ਼ਾਸ ਕਰ ਬੱਚਿਆਂ ਚ ਹੋਲੀ ਦੇ ਰੰਗ ਖਰੀਦਣ ਨੂੰ ਲੈਕੇ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਖਰੀਦਦਾਰੀ ਕਰਨ ਆਏ ਲੋਕਾਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਦੀ ਲੰਬੇ ਸਮੇਂ ਤੋਂ ਉਡੀਕ ਰਹਿੰਦੀ ਹੈ ਜੋ ਸਭ ਤੋਂ ਵਧੀਆ ਤਿਉਹਾਰ ਹੈ ਜੋ ਰੰਗ ਬਿਰੰਗੇ ਰੰਗਾ ਨਾਲ ਖੇਡਿਆ ਜਾਂਦਾ ਹੈ ਆਪਸੀ ਭਾਈਚਾਰਕ ਸਾਂਝ ਵਧਦੀ ਹੈ ਨਾਲ ਹੀ ਇਸ ਮੌਕੇ ਦਿਲਾਂ ਚ ਬਣੇ ਗਿਲੇ ਸ਼ਿਕਵੇ ਵੀ ਦੂਰ ਹੁੰਦੇ ਹਨ।ਉਨ੍ਹਾਂ ਕਿਹਾ ਕਿ ਇਹ ਸਾਫ ਸੁਥਰਾ ਤਿਉਹਾਰ ਹੈ ਇਸ ਨੂੰ ਸਾਫ ਸੁਥਰੇ ਤਰੀਕੇ ਨਾਲ ਹੀ ਮਨਾਉਣਾ ਚਾਹੀਦਾ ਹੈ ਨਾ ਕੇ ਕੋਈ ਕੈਮੀਕਲ ਯੁਕਤ ਰੰਗ ਯਾ ਪੱਕੇ ਰੰਗਾ ਦੀ ਵਰਤੋਂ ਕਰਨੀ ਚਾਹੀਦੀ ਹੈ ਜੀਅ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਾ ਹੀ ਕਿਸੇ ਕਿਸਮ ਦੀ ਹੁੱਲੜਬਾਜ਼ੀ ਕਰ ਦੂਜਿਆਂ ਦੀ ਪ੍ਰੇਸ਼ਨੀ ਦਾ ਸਬੱਬ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਅਤੇ ਆਪ ਵੀ ਸੁਰੱਖਿਅਤ ਰਹਿ ਕੇ ਤਿਉਹਾਰ ਦੀ ਮਰਿਯਾਦਾ ਕਾਇਮ ਰਹਿ ਸਕੇ।

Story You May Like