The Summer News
×
Sunday, 12 May 2024

ਰਾਧਾ ਕ੍ਰਿਸ਼ਨ ਧਾਮ ਚ ਮਨਾਇਆ ਜਾਵੇਗਾ ਇਸ ਸਾਲ ਵੀ ਧੂਮਧਾਮ ਨਾਲ ਹੋਲੀ ਦਾ ਤਿਉਹਾਰ

ਫਰੀਦਕੋਟ ਦੇ ਰਾਧਾ ਕ੍ਰਿਸ਼ਨ ਧਾਮ ਅਤੇ ਅਨਾਥ ਆਸ਼ਰਮ ਚ ਪਿਛਲੇ ਦਸ ਸਾਲ ਤੋਂ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੋ ਪੁਰੀ ਤਰਾਂ ਪਰਿਵਾਰਕ ਹੁੰਦਾ ਹੈ ਅਤੇ ਵੱਡੀ ਖਾਸੀਅਤ ਇਸ ਸਮਾਗਮ ਦੀ ਇਹ ਹੁੰਦੀ ਹੈ ਕੇ ਇਸ ਉਤਸਵ ਚ ਕਿਸੇ ਵੀ ਕਿਸਮ ਦੇ ਰੰਗਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਦੀ ਬਜਾਏ ਫੁਲਾਂ ਅਤੇ ਚੰਦਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਇਸ ਉਤਸਵ ਚ ਵ੍ਰਿੰਦਾਵਨ ਤੋਂ ਟੋਲੀਆ ਪੁੱਜ ਜਿਥੇ ਰਾਸ ਲੀਲਾ ਅਤੇ ਲੱਠ ਹੋਲੀ ਦਾ ਪ੍ਰਦਰਸ਼ਨ ਕਰਦੀਆਂ ਹਨ ਉਸ ਦੇ ਨਾਲ ਹੀ ਧਾਰਮਿਕ ਭਜਨ ਗਾਇਕ ਵੀ ਇਸ ਉਤਸਵ ਚ ਸ਼ਮੂਲੀਅਤ ਕਰ ਭਜਨਾ ਨਾਲ ਦਰਸ਼ਕਾਂ ਨੂੰ ਨਿਹਾਲ ਕਰਦੇ ਹਨ ਜਿਸ ਨਾਲ ਮਾਹੌਲ ਬਿਲਕੁਲ ਇਸ ਤਰੀਕੇ ਨਾਲ ਬਣ ਜਾਂਦਾ ਹੈ ਜਿਵੇ ਵ੍ਰਿੰਦਾਵਨ ਚ ਹੋਲੀ ਉਤਸਵ ਚਲ ਰਿਹਾ ਹੋਵੇ।ਰਾਧਾ ਕ੍ਰਿਸ਼ਨ ਧਾਮ ਦੇ ਕਮੇਟੀ ਮੈਂਬਰਾ ਵੱਲੋਂ ਇੱਕ ਕਲੈਂਡਰ ਜਾਰੀ ਕਰ ਸੂਚਨਾ ਦਿੱਤੀ ਕਿ ਇਸ ਸਾਲ ਵੀ 25 ਮਾਰਚ ਨੂੰ ਬਹੁਤ ਹੀ ਧੂਮਧਾਮ ਨਾਲ ਹੋਲੀ ਉਤਸਵ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮਾਗਮ ਚ ਪਾਸ ਜਰੀਏ ਸਿਰਫ ਪਰਿਵਾਰਾਂ ਨੂੰ ਐਂਟਰੀ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਵੀ ਹੁੱਲੜਬਾਜ਼ ਦਾਖਲ ਹੋਕੇ ਹੁੱਲੜਬਾਜ਼ੀ ਨਾ ਕਰ ਸਕੇ ਅਤੇ ਲੜਕੀਆਂ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਹੋਲੀ ਦਾ ਅਨੰਦ ਲੈ ਸਕਣ।ਇਸ ਤੋਂ ਇਲਾਵਾ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ।

Story You May Like