The Summer News
×
Monday, 20 May 2024

ਸ਼ਿਵ ਸੈਨਾ ਆਗੂ ’ਤੇ ਗੋਲੀ*ਆਂ ਚਲਾਉਣ ਵਾਲਾ ਮੁੱਖ ਮੁਲ*ਜ਼ਮ ਪੁਲਿਸ ਨੇ ਕੀਤਾ ਕਾਬੂ

ਬਟਾਲਾ : ਵਿੱਕੀ ਮਲਿਕ | ਬੀਤੀ 24 ਜੂਨ ਬਟਾਲਾ ਚ ਆਪਣੀ ਦੁਕਾਨ ਅੰਦਰ ਬੈਠੇ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਅਤੇ ਇਲੈਕਟ੍ਰੋਨਿਸ ਦੁਕਾਨ ਦੇ ਮਲਿਕ ਰਾਜੀਵ ਮਹਾਜਨ, ਉਸ ਦੇ ਭਰਾ ਅਤੇ ਲੜਕੇ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜ਼ਖਮੀ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਬਟਾਲਾ ਪੁਲਿਸ ਵਲੋਂ ਕੀਤਾ ਹੈ।ਉਥੇ ਬਟਾਲਾ ਦੇ ਐਸਐਸਪੀ ਅਸ਼ਵਨੀ ਗੋਟੀਅਲ ਨੇ ਪ੍ਰੈਸ ਕਾੰਫ਼੍ਰੇੰਸ ਕਰ ਖੁਲਾਸਾ ਕੀਤਾ ਕਿ ਹਮਲਾ ਕਰਨ ਵਾਲੇ ਦੋ ਨੌਜਵਾਨ ਸਨ ਜਦਕਿ ਉਹਨਾਂ ਚੋ ਇਕ ਨੂੰ ਪੰਜਾਬ ਪੁਲਿਸ ਦੀਆ ਵੱਖ ਵੱਖ ਟੀਮਾਂ ਵਲੋਂ ਕੀਤੀ ਭਾਲ ਤੇ ਵੈਸਟ ਬੰਗਾਲ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਮੁਢਲੀ ਜਾਂਚ ਚ ਇਹ ਸਾਮਣੇ ਆਇਆ ਹੈ ਕਿ ਹਮਲਾ ਕਰਨ ਲਈ ਉਕਤ ਮੁਲਜ਼ਮਾਂ ਨੂੰ ਵਿਦੇਸ਼ ਤੋਂ ਫੰਡਿੰਗ ਹੋਈ ਹੈ ਅਤੇ ਕਿਸ ਵਲੋਂ ਫੰਡਿੰਗ ਹੋਈ ਹੈ ਜਾ ਕਿਸ ਮਕਸਦ ਨਾਲ ਇਸ ਬਾਰੇ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਦਕਿ ਗਿਰਫ਼ਤਾਰ ਆਰੋਪੀ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ |


ਉਥੇ ਹੀ ਐਸਐਸਪੀ ਬਟਾਲਾ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਬਟਾਲਾ ਪੁਲੀਸ ਤੋਂ ਇਲਾਵਾ ਕੌਂਟਰ ਇੰਟੇਲੇਜੈਂਸੀ ਅਤੇ ਸੇੰਟ੍ਰਲ ਏਜੇਂਸੀਆਂ ਦੀਆਂ ਵੱਖ-ਵੱਖ ਟੀਮਾਂ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗਜ਼ ਅਤੇ ਹੋਰ ਤਕਨੀਕੀ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੇ ਆਧਾਰ ’ਤੇ ਪੁਲੀਸ ਕੁੰਢੀ ਨਾਲ ਕੁੰਢੀ ਜੋੜਦਿਆਂ ਮੁਲਜ਼ਮਾਂ ਤੱਕ ਪਹੁੰਚੀ ਹੈ।

Story You May Like