The Summer News
×
Friday, 17 May 2024

Amitabh bachchan ਸਮੇਤ ਇਹਨਾਂ ਸਿਤਾਰਿਆਂ ਦੀ ਜਾਨ ਨੂੰ ਖਤਰਾ, ਮੁੰਬਈ ਪੁਲਿਸ ਹੋਈ ਅਲਰਟ

ਚੰਡੀਗੜ੍ਹ : ਬੀਤੇ ਦਿਨ ਹੀ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਨੂੰ ਇਕ ਫੋਨ ਕਾਲ ਰਾਹੀ ਬੰਬ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਨਾਗਪੁਰ ਪੁਲਿਸ ਕੰਟਰੋਲ ਰੂਮ ਨੂੰ ਇਕ ਕਾਲ ਆਈ ਸੀ। ਜਿਸ ਦੌਰਾਨ ਇਕ ਵਿਅਕਤੀ ਨੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ, ਧਰਮਿੰਦਰ ਅਤੇ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਦੌਰਾਨ ਮੁੰਬਈ ਪੁਲਿਸ ਨੇ ਅਲਰਟ ਹੋ ਗਈ ਹੈ।


ਇਸ ਦੇ ਨਾਲ ਹੀ ਸਿਤਾਰਿਆਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਅਣਪਛਾਤੇ ਵਿਅਕਤੀ ਨੇ ਇਹ ਦਾਅਵਾ ਕੀਤਾ ਵੀ ਕੀਤਾ ਹੈ ਕਿ ਇਸ ਹਮਲੇ ਨੂੰ  ਅੰਜਾਮ ਦੇਣ ਲਈ 25 ਅੱਤਵਾਦੀ ਮੁੰਬਈ ਪਹੁੰਚ ਚੁੱਕੇ ਹਨ। ਇਹ ਧਮਕੀ ਦੇ ਕੇ ਉਸ ਵਿਅਕਤੀ ਨੇ ਕਾਲ ਕੱਟ ਦਿੱਤੀ। ਇਸ ਦੌਰਾਨ ਹੀ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਬੰਬ ਨਿਰੋਧਕ ਟੀਮ ਨੂੰ ਮੌਕੇ 'ਤੇ ਭੇਜਿਆ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

Story You May Like