The Summer News
×
Friday, 17 May 2024

ਬਾਲੀਵੁੱਡ ਦੇ 'ਕੈਲੰਡਰ' ਦੀ ਆਖਰੀ ਤਰੀਕ ਬਣ ਗਈ 9 ਮਾਰਚ, ਸਭ ਨੂੰ ਹਸਾਉਣ ਵਾਲੇ ਸਤੀਸ਼ ਕੌਸ਼ਿਕ ਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਖੂਬ ਰੁਲਾਇਆ

ਲੁਧਿਆਣਾ -  ਫਿਲਮ ਜਗਤ 'ਚ 'ਕੈਲੰਡਰ' ਦੇ ਨਾਂਅ ਨਾਲ ਜਾਣੇ ਜਾਂਦੇ ਅਭਿਨੇਤਾ-ਨਿਰਮਾਤਾ-ਨਿਰਦੇਸ਼ਕ-ਕਾਮੇਡੀਅਨ ਅਤੇ ਪਟਕਥਾ ਲੇਖਕ ਸਤੀਸ਼ ਕੌਸ਼ਿਕ ਹੁਣ ਆਪਣੀਆਂ ਪੁਰਾਣੀਆਂ ਫਿਲਮਾਂ 'ਚ ਹੀ ਹੱਸਦੇ ਦੇਖੇ ਜਾ ਸਕਣਗੇ। ਹਮੇਸ਼ਾ ਹੱਸਦੇ ਰਹਿਣ ਵਾਲੇ ਅਤੇ ਦੂਜਿਆਂ ਨੂੰ ਹਸਾਉਣ ਵਾਲੇ ਸਤੀਸ਼ ਕੌਸ਼ਿਕ ਦਾ ਹਾਸਾ 9 ਮਾਰਚ ਦੀ ਸਵੇਰ ਨੂੰ ਹਮੇਸ਼ਾ ਲਈ ਬੰਦ ਹੋ ਗਿਆ।


8


ਹੱਸਮੁੱਖ ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1956 ਨੂੰ ਮਹਿੰਦਰਗੜ੍ਹ, ਹਰਿਆਣਾ ਵਿੱਚ ਹੋਇਆ ਸੀ। ਪੰਜਾਬ ਦੇ ਫਗਵਾੜਾ ਸ਼ਹਿਰ ਨਾਲ ਵੀ ਉਹਨਾਂ ਦਾ ਨੇੜਲਾ ਰਿਸ਼ਤਾ ਸੀ ਅਤੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਮਿਲਣ ਸਮੇਂ-ਸਮੇਂ 'ਤੇ ਇੱਥੇ ਆਉਂਦੇ ਰਹਿੰਦੇ ਸਨ।


7-1


ਸਤੀਸ਼ ਕੌਸ਼ਿਕ ਨੇ 1972 ਵਿੱਚ ਕਿਰੋੜੀ ਮੱਲ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਉੱਥੇ ਰਹਿੰਦਿਆਂ ਉਹਨਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਐਫਟੀਆਈਆਈ ਪੂਨਾ ਵਿੱਚ ਵੀ ਪੜ੍ਹਾਈ ਕੀਤੀ। 1985 ਵਿਚ ਸਤੀਸ਼ ਕੌਸ਼ਿਕ ਦਾ ਵਿਆਹ ਸ਼ਸ਼ੀ ਕੌਸ਼ਿਕ ਨਾਲ ਹੋਇਆ।


7-5


ਉਨ੍ਹਾਂ ਦੇ ਪੁੱਤਰ ਸ਼ਾਨੂ ਕੌਸ਼ਿਕ ਦੀ 1996 ਵਿੱਚ ਮੌਤ ਹੋ ਗਈ ਜਦੋਂ ਉਹ ਸਿਰਫ਼ ਦੋ ਸਾਲ ਦਾ ਸੀ। 2012 ਵਿੱਚ ਉਨ੍ਹਾਂ ਦੀ ਬੇਟੀ ਵੰਸ਼ਿਕਾ ਦਾ ਜਨਮ ਸਰੋਗੇਟ ਮਦਰ ਰਾਹੀਂ ਹੋਇਆ ਸੀ। ਸਤੀਸ਼ ਕੌਸ਼ਿਕ ਨੇ 1983 'ਚ ਫਿਲਮ 'ਜਾਨੇ ਭੀ ਦੋ ਯਾਰੋ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ।


7-3


ਸਤੀਸ਼ ਕੌਸ਼ਿਕ ਨੇ 'ਮਿਸਟਰ ਇੰਡੀਆ' ਸਮੇਤ 100 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ।


7-5


ਸਾਲ 1993 'ਚ 'ਰੂਪ ਕੀ ਰਾਣੀ, ਚੋਰਾਂ ਕਾ ਰਾਜਾ' ਨਾਲ ਉਹਨਾਂ ਨੇ ਬਤੌਰ ਨਿਰਦੇਸ਼ਕ ਆਪਣੀ ਪਾਰੀ ਸ਼ੁਰੂ ਕੀਤੀ ਅਤੇ ਇਸ ਤੋਂ ਬਾਅਦ ਦਰਜਨ ਤੋਂ ਵੱਧ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਮਹਾਮਾਰੀ ਦੌਰਾਨ ਸਤੀਸ਼ ਕੌਸ਼ਿਕ ਕੋਵਿਡ ਨਾਲ ਸੰਕਰਮਿਤ ਵੀ ਹੋਏ।


7


9 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਸਤੀਸ਼ ਕੌਸ਼ਿਕ ਮੌਤ ਹੋ ਗਈ।ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।


7-4


ਸਤੀਸ਼ ਕੌਸ਼ਿਕ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਨੁਪਮ ਖੇਰ ਨੇ ਟਵੀਟ ਕੀਤਾ, "ਮੈਂ ਜਾਣਦਾ ਹਾਂ 'ਮੌਤ ਇਸ ਦੁਨੀਆ ਦੀ ਆਖਰੀ ਸੱਚਾਈ ਹੈ!' ਪਰ ਮੈਂ ਕਦੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਲਿਖਾਂਗਾ। 45 ਸਾਲਾਂ ਦੀ ਦੋਸਤੀ ਦਾ ਅਜਿਹਾ ਅਚਾਨਕ ਅੰਤ! ਓਮ ਸ਼ਾਂਤੀ!"


7-6


 

Story You May Like