मुख्यमंत्री भगवंत मान ने लुधियाना से उम्मीदवार अशोक पराशर पप्पी के लिए किया प्रचार, कहा - लोग 'आप' को एक और ऐतिहासिक जनादेश देने को तैयार
ਸੋਸ਼ਲ ਮੀਡਿਆ ‘ਤੇ ਲੜਕੀ ਨੂੰ ਵਰਗਲਾ ਕੇ ਕੀਤਾ ਜਬਰ ਜਨਾਹ, ਦੋਸ਼ੀ ਨੇ ਘਰ ਦੀ ਤਿਜੌਰੀ ‘ਚੋਂ ਕੱਢੇ ਗਹਿਣੇ, ਮਾਮਲਾ ਦਰਜ
ਲੁਧਿਆਣਾ : (ਭਰਤ ਸ਼ਰਮਾ) : ਲੁਧਿਆਣਾ ਦੇ ਕਾਰਾਬਾਰਾ ਰੋਡ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਾਬਾਲਿਗ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿਚ ਸੋਸ਼ਲ ਮੀਡੀਆ ਤੇ ਫਸਾ ਕੇ ਮੁਲਜ਼ਮ ਨੇ ਪਹਿਲਾਂ ਉਸ ਦੀ ਅਸਮਤ ਨੂੰ ਤਾਰ-ਤਾਰ ਕੀਤਾ ਅਤੇ ਫਿਰ ਪੀੜਤਾਂ ਦੇ ਘਰ ਆਉਣ ਲੱਗ ਪਿਆ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ ਅਤੇ ਫਿਰ ਤਿਜੋਰੀ ਚੋਂ ਪੈਸੇ ਚੋਰੀ ਕਰਨ ਲੱਗ ਗਿਆ ਅਤੇ ਜਦੋਂ ਪਰਿਵਾਰ ਨੂੰ ਤਿਜੋਰੀ ਚੋਂ ਪੈਸੇ ਚੋਰੀ ਹੋਏ ਅਤੇ ਸੋਨਾ ਚੋਰੀ ਹੋਣ ਦਾ ਪਤਾ ਲੱਗਾ ਤਾਂ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੀੜਤਾਂ ਦੇ ਬਿਆਨ ਕਲਮਬੱਧ ਕਰਕੇ ਮਾਮਲਾ ਦਰਜ ਕਰ ਲਿਆ ਹੈ ਲੜਕਾ ਤੇ ਲੜਕੀ ਦੋਵੇਂ ਹੀ ਨਾਬਾਲਿੰਗ ਦੱਸੇ ਜਾ ਰਹੇ ਨੇ ਪੀੜਤਾ ਨੇ ਆਪਣੇ ਬਿਆਨਾਂ ਦੇ ਵਿੱਚ ਪੁਲੀਸ ਨੂੰ ਦੱਸਿਆ ਹੈ ਕਿ ਉਹ ਉਸ ਨੂੰ ਡਰਾਉਂਦਾ ਧਮਕਾਉਂਦਾ ਸੀ ਉਸ ਨੂੰ ਮਿਲਣ ਦੇ ਬਹਾਨੇ ਬਣਾਉਂਦਾ ਰਹਿੰਦਾ ਸੀ ਏਨਾ ਹੀ ਨਹੀਂ ਉਸ ਨੇ ਬੱਸ ਸਟੈਂਡ ਨੇੜੇ ਇਕ ਹੋਟਲ ਵਿਚ ਜਾ ਕੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਬਲਾਤਕਾਰ ਵੀ ਕੀਤਾ।
ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ 4 ਤੋਂ 5 ਲੱਖ ਰੁਪਏ ਦੀ ਨਕਦੀ ਅਤੇ 3 ਸੋਨੇ ਦੀਆਂ ਮੁੰਦਰੀਆਂ ਚੋਰੀ ਹੋਇਆ ਹਨ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਆਈ ਪੀ ਸੀ 376, 380, 506 ਲਗਾਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਮੁੱਖ ਮੁਨਸ਼ੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇਹ ਮਾਮਲਾ ਆਇਆ ਸੀ ਕਿ ਸੋਸ਼ਲ ਮੀਡੀਆ ਤੇ ਇਕ ਲੜਕੇ ਵੱਲੋਂ ਲੜਕੀ ਨੂੰ ਵਰਗਲਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ ਅਤੇ ਉਸ ਤੋਂ ਪੈਸੇ ਅਤੇ ਗਹਿਣੇ ਵੀ ਲੈ ਗਏ ਨੇ ਉਨ੍ਹਾਂ ਕਿਹਾ ਕਿ ਪੀੜਤਾ ਦੇ ਬਿਆਨਾਂ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਨਾਂ ਹੇਠ ਮਾਮਲਾ ਲਿਆਂਦਾ ਗਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪੋਕਸੋ ਐਕਟ ਦੇ ਤਹਿਤ ਧਰਾਵਾਂ ਲਾਈਆਂ ਗਈਆਂ ਹਨ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ