The Summer News
×
Sunday, 19 May 2024

ਸੁਸ਼ਾਂਤ ਸਿੰਘ ਰਾਜਪੂਤ ਮੌਤ ਦਾ ਹੋਇਆ ਇਹ ਵੱਡਾ ਖੁਲਾਸਾ, ਰੀਆ ਚੱਕਰਵਤੀ ਆਈ ਮੁਸ਼ਕਲ ‘ਚ

ਚੰਡੀਗੜ੍ਹ : ਮਰਹੂਮ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਸਾਲ ਬੀਤ ਚੁੱਕੇ ਹਨ। ਇਸ ਮਾਮਲੇ ‘ਚ ਰੀਆ ਚੱਕਰਵਤੀ ਤੋਂ ਪੁੱਛਗਿਛ ਕੀਤੀ ਗਈ ਸੀ। ਫਿਰ ਤੋਂ ਰੀਆ ਚੱਕਰਵਰਤੀ ਦੀਆਂ ਮੁਸ਼ਕਲਾਂ ਆ ਗਈ ਹੈ। ਰੀਆ ਅਜੇ ਵੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਰਾਡਾਰ ‘ਤੇ ਹੈ। ਸੁਸ਼ਾਂਤ ਦੇ ਮਾਮਲੇ ‘ਚ ਡਰੱਗਜ਼ ਐਂਗਲ ਦੀ ਜਾਂਚ ਕਰ ਰਹੀ NCB ਨੇ ਹੁਣ ਰੀਆ ‘ਤੇ ਸੁਸ਼ਾਂਤ ਨੂੰ ਡਰੱਗ ਦੇਣ ਦਾ ਦੋਸ਼ ਲਗਾਇਆ ਹੈ।


ਚਾਰਜਸ਼ੀਟ ਦੇ ਅਨੁਸਾਰ, ਸਾਰੇ ਮੁਲਜ਼ਮਾਂ ਨੇ ਇੱਕ ਦੂਜੇ ਨਾਲ ਮਿਲੀਭੁਗਤ ਨਾਲ ਜਾਂ ਇੱਕ ਸਮੂਹ ਵਿੱਚ ਮਾਰਚ 2020 ਤੋਂ ਦਸੰਬਰ 2020 ਦਰਮਿਆਨ ਉੱਚ ਸਮਾਜ ਅਤੇ ਬਾਲੀਵੁੱਡ ਵਿੱਚ ਨਸ਼ੀਲੇ ਪਦਾਰਥਾਂ ਨੂੰ ਵੰਡਣ, ਵੇਚਣ ਅਤੇ ਖਰੀਦਣ ਲਈ ਇੱਕ ਅਪਰਾਧਿਕ ਸਾਜ਼ਿਸ਼ ਰਚੀ ਸੀ। ਐਨਸੀਬੀ ਨੇ ਕਿਹਾ ਕਿ ਮੁਲਜ਼ਮਾਂ ਨੇ ਮੁੰਬਈ ਦੇ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਿੱਤੀ ਸਹਾਇਤਾ ਕੀਤੀ ਸੀ ਅਤੇ ਗਾਂਜਾ, ਚਰਸ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਸੀ।


ਚਾਰਜਸ਼ੀਟ ਵਿੱਚ ਲਿਖੇ ਦੋਸ਼ਾਂ ਦੇ ਅਨੁਸਾਰ, ਇਸ ਲਈ, ਧਾਰਾ 27 ਅਤੇ 27 ਏ  28, 29 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ, ‘ਦੋਸ਼ੀ ਨੰਬਰ 10 ਰਿਆ ਚੱਕਰਵਰਤੀ ਨੇ ਮੁਲਜ਼ਮ ਸੈਮੂਅਲ ਮਿਰਾਂਡਾ, ਸ਼ੋਵਿਕ, ਦੀਪੇਸ਼ ਸਾਵੰਤ ਅਤੇ ਹੋਰਾਂ ਤੋਂ ਗਾਂਜਾ ਲਿਆ ਸੀ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੌਂਪਿਆ ਸੀ।’ ਅਭਿਨੇਤਰੀ ਨੇ ਸ਼ੋਵਿਕ ਅਤੇ ਮਰਹੂਮ ਅਭਿਨੇਤਾ ਦੇ ਕਹਿਣ ‘ਤੇ ਮਾਰਚ 2020 ਅਤੇ ਸਤੰਬਰ 2020 ਦੇ ਵਿਚਕਾਰ ਖੇਪ ਲਈ ਭੁਗਤਾਨ ਕੀਤਾ। ਚਾਰਜਸ਼ੀਟ ਵਿੱਚ ਲਿਖੇ ਇਲਜ਼ਾਮਾਂ ਅਨੁਸਾਰ ਰੀਆ ਦਾ ਭਰਾ ਸ਼ੋਵਿਕ ਨਸ਼ਾ ਤਸਕਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਗਾਂਜਾ ਅਤੇ ਚਰਸ ਮੰਗਵਾ ਕੇ ਸਹਿ ਮੁਲਜ਼ਮਾਂ ਤੋਂ ਲੈਂਦਾ ਸੀ। ਇਹ ਪਦਾਰਥ ਸੁਸ਼ਾਂਤ ਨੂੰ ਦਿੱਤੇ ਗਏ ਸਨ।


Story You May Like