The Summer News
×
Tuesday, 21 May 2024

ਇਸ ਸ਼ਹਿਰ ਦੀ ਧੀ ਨੇ ਕੀਤਾ ਆਪਣੇ ਪਰਿਵਾਰ ਦਾ ਨਾਮ ਰੌਸ਼ਨ , ਕਰੌਸਵੋਅ 'ਚ ਜਿੱਤਿਆ ਗੋਲਡ ਮੈਡਲ

 


ਪਟਿਆਲਾ : ਪਟਿਆਲਾ ਦੀ ਹਰਗੋਬਿੰਦ ਕਲੋਨੀ ਦੀ ਰਹਿਣ ਵਾਲੀ ਪ੍ਰਿਯੰਕਾ ਤਿਵਾੜੀ ਨੇ ਕਰੌਸਵੋਅ ਵਿਚ ਜਿੱਤਿਆ ਗੋਲਡ ਮੈਡਲ ਅਤੇ ਪਰਿਵਾਰ ਦਾ ਕੀਤਾ ਨਾਂਅ ਰੌਸ਼ਨ ਜੇਕਰ ਇਨਸਾਨ ਦੇ ਜਜ਼ਬੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਮਨ ਵਿਚ ਜੇਕਰ ਕਿਸੇ ਕੰਮ ਨੂੰ ਕਰਨ ਦੀ ਇੱਛਾ ਹੈ ਤਾਂ ਉਹ ਉਸ ਨੂੰ ਜ਼ਰੂਰ ਪੂਰਾ ਕਰਦਾ ਹੈ। ਇਹ ਕਰਕੇ ਦਿਖਾਇਆ ਅਧਿਆਪਕ ਪ੍ਰਿਯੰਕਾ ਤਿਵਾੜੀ ਨੇ ਜਿਹੜੀ ਕਿ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਹੋਣ ਦੇ ਨਾਲ-ਨਾਲ ਪਰਿਵਾਰ ਵਿਚ ਕਿਸੇ ਨੂੰ ਕੋਈ ਰੁਚੀ ਨਹੀਂ ਫਿਰ ਵੀ ਆਗਰਾ ਵਿਚ ਖੇਡੀ ਗਈ ਕਰੋਸਵੋਅ ਦੇ ਵਿਚ ਮੈਡਲ ਜਿੱਤ ਆਪਨੇ ਆਪ ਵਿਚ ਇੱਕ ਕਾਮਯਾਬੀ ਹਾਸਲ ਕੀਤੀ । ਜਾਣਕਾਰੀ ਦੇ ਅਨੁਸਾਰ ਪ੍ਰਿਯੰਕਾ ਤਿਵਾੜੀ ਆਪਣੇ ਬੱਚੇ ਨੂੰ ਕਰੋਸਵੋਅ ਸਿੱਖਾਣ ਦੇ ਲਈ ਜਾਂਦੀ ਸੀ।


ਪਰ ਉਹਨਾਂ ਦੇ ਮਨ ਵਿਚ ਆਪ ਵੀ ਖੇਡਣ ਦਾ ਸ਼ੌਕ ਪੈਦਾ ਹੋਇਆ।ਜਿਨ੍ਹਾਂ ਦਾ ਜਿਲ੍ਹਾ ਸਿੱਖਿਆ ਐਲੀ ਮੈਂਟਰੀ ਅਫ਼ਸਰ ਵੱਲੋਂ ਸਨਮਾਨ ਕੀਤਾ ਗਿਆ। ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਪਤੀ ਦਾ ਪੂਰਾ ਹੱਥ ਹੈ। ਸ਼ਾਮ ਨੂੰ ਦੋ ਘੰਟੇ ਸਕੂਲ ਤੋਂ ਬਾਅਦ ਉਹ ਆਪਣੀ ਪ੍ਰੈਕਟਿਸ ਕਰਦੇ ਹਨ। ਉਹਨਾਂ ਦੇ ਕੋਚ ਜੋਸ਼ੀ ਨੇ ਗੱਲ ਕਰਦੇ ਕਿਹਾ ਕਿ ਪ੍ਰਿਯੰਕਾ ਤਿਵਾੜੀ ਸ਼ੁਰੂ ਤੋ ਮਿਹਨਤੀ ਹੈ ਜਿਸ ਕਰਕੇ ਗੋਲਡ ਮੈਡਲ ਜਿਤਿਆ ਹੈ।

Story You May Like