The Summer News
×
Tuesday, 21 May 2024

ਆਸਟ੍ਰੇਲੀਆਈ ਦਿੱਗਜ ਨੇ ਕੀਤਾ ਦਾਅਵਾ, ਭਾਰਤ ਨੂੰ ਹੋਵੇਗੀ ਇਸ ਕ੍ਰਿਕਟਰ ਦੀ ਕਮੀ ਮਹਿਸੂਸ

ਚੰਡੀਗੜ੍ਹ : ਹਾਲ ਹੀ 'ਚ ਭਾਰਤੀ ਟੀਮ ਦੇ ਰਿਸ਼ਭ ਪੰਤ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਮੀਡੀਆਂ ਸੂਤਰਾਂ ਮੁਤਾਬਕ ਉਹ ਲੰਬੇ ਸਮੇਂ ਤੱਕ ਕ੍ਰਿਕਟ ਦੇ ਮੈਦਾਨ 'ਤੇ ਨਜ਼ਰ ਨਹੀਂ ਆਉਣਗੇ। ਰਿਸ਼ਭ ਪੰਤ ਆਸਟ੍ਰੇਲੀਆ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ। ਇਸ ਸੀਰੀਜ਼ ਦਾ ਪਹਿਲਾ ਟੈਸਟ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਵੇਗਾ।


ਆਸਟ੍ਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਇਆਨ ਚੈਪਲ ਨੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੂੰ ਇਸ ਸੀਰੀਜ਼ 'ਚ ਰਿਸ਼ਭ ਪੰਤ ਦੀ ਕਮੀ ਮਹਿਸੂਸ ਹੋਵੇਗੀ। ਉਹਨਾਂ ਨੇ ਕਿਹਾ ਭਾਰਤੀ ਟੀਮ ਨੂੰ ਇਸ ਵਾਰ ਘਾਟਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਿਸ਼ਭ ਪੰਤ ਦੇ ਨਾ ਖੇਡਣ ਦਾ ਫਾਇਦਾ ਆਸਟ੍ਰੇਲੀਆ ਨੂੰ ਮਿਲੇਗਾ।

Story You May Like