The Summer News
×
Friday, 17 May 2024

Taarak Mehta Ka Ooltah Chashmah ਦੀ ਅਭਿਨੇਤਰੀ ਨੇ ਸ਼ੋਅ ਦੇ ਨਿਰਮਾਤਾ ‘ਤੇ ਲਗਾਏ ਗੰਭੀਰ ਦੋ+ਸ਼, ਜਾਣੋ ਕੀ ਕੁਝ ਕਿਹਾ

ਚੰਡੀਗੜ੍ਹ -  ਤਾਰਕ ਮੇਹਤਾ ਦਾ ਉਲਟਾ ਚਸ਼ਮਾ ਸ਼ੋਅ ਬਹੁਤ ਹੀ ਪ੍ਰਸਿੱਧ ਸ਼ੋਅ ਹੈ, ਇਸ ਸ਼ੋਅ ਨੇ ਪ੍ਰਸ਼ੰਸਕਾਂ ਦਾ ਦਿਲ ‘ਚ ਵੱਖਰੀ ਜਗ੍ਹਾ ਬਣਾਈ ਹੈ। ਇਸ ਸ਼ੋਅ ਨੂੰ 15 ਸਾਲ ਹੋ ਗਏ ਹਨ ਫਿਰ ਵੀ ਹਾਲੇ ਤੱਕ ਲੋਕਾਂ ਦਾ ਇਸ ਸ਼ੋਅ ਤੋਂ ਮੰਨ ਨਹੀਂ ਭਰਿਆ। ਇਸ ਦੇ ਨਾਲ ਹੀ ਦਸ ਦਈਏ ਕਿ ਇਸ ਸ਼ੋਅ ਨੂੰ ਨਜ਼ਰ ਲੱਗ ਗਈ ਹੈ।  ਦਸ ਦਈਏ ਕਿ  ਇਸ ਸ਼ੋਅ ਦੀ ਅਭਿਨੇਤਰੀ ਜੋ ਕਿ ਲੰਬੇ ਸਮੇਂ ਤੋਂ ਇਸ ਸ਼ੋਅ ਦੇ ਨਾਲ ਜੁੜੀ ਹੋਈ ਹੈ, 15 ਸਾਲ ਬਾਅਦ ਰੋਸ਼ਨ ਸੋਢੀ ਯਾਨੀ ਕਿ Jennifer Mistry ਨੇ ਨਾਟਕ ਦੇ ਮੇਕਰ ਅਸਿਤ ਮੋਦੀ 'ਤੇ ਸ਼ੋਸ਼ਣ ਦਾ ਗੰਭੀਰ ਦੋਸ਼ ਲਗਾਇਆ ਹੈ। ਜੈਨੀਫਰ ਦੇ ਇਸ ਬਿਆਨ ਤੋਂ ਬਾਅਦ ਹਰ ਪਾਸੇ ਸਾਰੇ ਸੋਸ਼ਲ ਮੀਡੀਆ ‘ਤੇ ਹੜਕੰਪ ਮੱਚ ਗਿਆ ਹੈ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨਿਰਮਾਤਾਵਾਂ 'ਤੇ ਜੈਨੀਫਰ ਨੇ ਇਹ ਦੋਸ਼ ਲਗਾਇਆ ਕਿ ਉਸ ਨਾਲ ਜਿਨਸੀ ਸ਼ੋਸ਼ਣ ਹੁੰਦਾ ਰਿਹਾ ਹੈ। ਇਸ ਦੇ ਨਾਲ ਹੀ ਅਭਿਨੇਤਰੀ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼ੋਅ ਦੇ ਸੈੱਟ ‘ਤੇ ਮਾਹੌਲ ਕਿੰਨਾ ਖਰਾਬ ਹੈ।  


40-3


ਜੈਨੀਫਰ ਨੇ ਸ਼ੋਅ ਦੇ ਮੇਕਰਸ ਬਾਰੇ ਜਾਣੋ ਕੀ ਕਿਹਾ


ਅਭਿਨੇਤਰੀ ਜੈਨੀਫਰ ਨੇ ਕਿਹਾ ਹੈ ਕਿ ਉਸ ਨਾਲ ਮਾਨਸਿਕ ਤੇ ਜਿਨਸੀ ਸ਼ੋਸ਼ਣ ਲਗਾਤਾਰ ਹੋ ਰਿਹਾ ਸੀ। ਮੇਰੇ ਨਾਲ ਕਈ ਵਾਰ ਫਲਰਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਹਿਲਾ ਕੰਮ ਨਹੀਂ ਮਿਲੇਗਾ ਇਸ ਕਾਰਨ ਵਜੋਂ ਮੈਂ ਚੁੱਪ ਸੀ। ਪਰ ਹੁਣ ਤਾਂ ਹੱਦ ਹੋ ਗਈ ਹੈ, ਮੈਂ ਇਸ ਗੰਦਗੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਜਦੋਂ ਮੈਂ ਸੈੱਟ ‘ਤੇ ਹੁੰਦੀ ਸੀ ਤਾਂ ਮੈਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਇੰਨਾ ਹੀ ਨਹੀਂ ਜ਼ਬਰਦਸਤੀ ਦਰਵਾਜਾ ਵੀ ਬੰਦ ਕੀਤਾ। ਇਸ ਲਈ ਮੈਨੂੰ ਇਹ ਵੱਡਾ ਕਦਮ ਚੁੱਕਣਾ ਪਿਆ। ਮੈਂ ਅਸਿਤ ਮੋਦੀ, ਸੋਹਿਲ ਰਮਾਨੀ, ਜਤਿਤ ਬਜਾਜ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਮੈਨੂੰ ਇਨਸਾਫ ਮਿਲੇਗਾ, ਦੋਸ਼ੀਆ ਨੂੰ ਸਜ਼ਾ ਦਿੱਤੀ ਜਾਵੇਗੀ।


40-1


ਸ਼ੋਅ ਦੇ ਨਿਰਮਾਤਾ ਨੇ ਜਾਣੋ ਕੀ ਕਿਹਾ


ਅਭਿਨੇਤਰੀ ਜੈਨੀਫਰ ਦੇ ਇਸ ਹੈਰਾਨੀਜਨਕ ਇਲਜ਼ਾਮ  ‘ਤੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਕਿਹਾ ਹੈ ਕਿ ਪਹਿਲੀ ਗੱਲ ਇਹ ਹੈ ਕਿ ਮੇਰੇ ਉਪਰ ਇਹ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਸਹੀ ਨਹੀਂ ਹਨ। ਜਦ ਉਸ ਨੇ ਸ਼ੋਅ ਛੱਡਿਆ ਸੀ ਤਾਂ ਉਸ ਨੇ ਕੀ ਕੁਝ ਕਿਹਾ ਸੀ ਉਸ ਦੇ ਸਾਰੇ ਸਬੂਤ ਸਾਡੇ ਕੋਲ ਹਨ।     


40-2


(ਸੋਨਮ ਮਲਹੋਤਰਾ)

Story You May Like