The Summer News
×
Tuesday, 14 May 2024

ਟਾਟਾ ਮੋਟਰਜ਼ ਨੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ‘ਚ ਕੀਤਾ ਵਾਧਾ, ਪੜ੍ਹੋ ਖ਼ਬਰ

ਮਨਪ੍ਰੀਤ ਰਾਓ, 


ਚੰਡੀਗੜ੍ਹ : ਇੱਕ ਵਾਰ ਫਿਰ ਤੋਂ ਟਾਟਾ ਮੋਟਰਜ਼ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਭਾਰਤ ਦੀ ਪ੍ਰਮੁੱਖ ਕਮਰਸ਼ੀਅਲ ਵਾਹਨ ਨਿਰਮਾਤਾ ਕੰਪਨੀ ਨੇ ਵਾਹਨਾਂ ਦੀ ਕੀਮਤ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇ ਦਈਏ ਕਿ 1.5 ਤੋਂ 2.5% ਤਕ ਤੁਸੀ ਇਸ ਵਿੱਚ ਵਾਧਾ ਦੇਖ ਸਕਦੇ ਹੋ।ਇਸ ਦੇ ਨਾਲ ਹੀ ਦਸ ਦਿੰਦੇ ਹਾਂ ਕਿ ਕੰਪਨੀ ਵੱਲੋਂ ਵਧਾਈਆ ਗਈਆ ਕੀਮਤਾ ਨੂੰ ਤੁਸੀ ਵੱਖ-ਵੱਖ ਮਾਡਲਾਂ ਅਤੇ ਵੇਰੀਐਟ ਦੇ ਹਿਸਾਬ ਨਾਲ ਦੇਖਣ ਨੂੰ ਮਿਲਣ ਗਈਆ।


1 ਜੁਲਾਈ 2022 ਇਹਨਾਂ ਸਾਰੀਆਂ ਵਧੀਆ ਕੀਮਤਾਂ ਨੂੰ ਲਾਗੂ ਹੋਣਗੀਆਂ। ਇਨ੍ਹਾਂ ਪਿਛੇ ਕੰਪਨੀ ਦਾ ਕਹਿਣਾ ਹੈ ਕਿ ਜੋ ਕਿ ਕੱਚੇ ਮਾਲ ਦੀਆਂ ਕੀਮਤਾਂ ਵਧਣ ਤੋਂ ਬਆਦ ਵਪਾਰਕ ਵਾਹਨਾਂ ਦੇ ਨਿਰਮਾਣ ਦੀ ਲਾਗਤ ਵੀ ਵਧੀ ਹੈ।


ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਿੱਚ ਤੁਹਾਨੂੰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਵੀ ਗਾਹਕ ਮੌਜੂਦਾ ਸਮੇਂ ਵਿੱਚ ਟਾਟਾ ਕਮਰਸ਼ੀਅਲ ਖਰੀਦਣਾ ਚਾਹੁੰਦੇ ਹਨ ਉਹ 30 ਜੁਲਾਈ ਤੋਂ ਪਹਿਲਾ ਖਰੀਦ ਲੈਣ। ਦਸ ਦਈਏ ਕਿ ਕੰਪਨੀ ਖੁਦ ਉਤਪਾਦਕ ਦੇ ਵੱਖ-ਵੱਖ ਪੜਾਵਾਂ ‘ਤੇ ਇਨਪੁੱਟ ਲਾਗਤ ਦੇ ਮਹੱਤਵਪੂਰਨ ਹਿੱਸੇ ਨੂੰ ਪੂਰਾ ਕਰਨ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ।


Story You May Like