ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਟਿੱਬਾ ਰੋਡ ਵਿਖੇ ਇੱਕ ਰੋਡ ਸ਼ੋ ਲੈਣਗੇ ਹਿੱਸਾ
8 ਲੱਖ 'ਚ ਘਰ ਲੈ ਜਾਓ ਇਹ ਖੂਬਸੂਰਤ Car , ਰੋਡ ਟੈਕਸ ਅਦਾ ਕੀਤੇ ਬਿਨਾਂ ਖਰੀਦਣ ਦਾ ਸੁਨਹਿਰਾ ਮੌਕਾ
ਚੰਡੀਗੜ੍ਹ : ਦੱਸ ਦੇਈਏ ਕਿ Hyundai Creta ਦੀ ਕੀਮਤ ਲਗਭਗ 10.5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਲਗਭਗ 18.5 ਲੱਖ ਰੁਪਏ ਤੱਕ ਜਾਂਦੀ ਹੈ। ਇਹ ਐਕਸ-ਸ਼ੋਰੂਮ ਕੀਮਤ ਹੈ, ਇਸਦੇ ਟਾਪ ਵੇਰੀਐਂਟ ਦੀ ਆਨ-ਰੋਡ ਕੀਮਤ ਲਗਭਗ 20 ਲੱਖ ਰੁਪਏ ਤੱਕ ਜਾਂਦੀ ਹੈ, ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਚਾਰਜ,ਬੀਮਾ,ਰੋਡ ਟੈਕਸ ਆਦਿ ਵੀ ਸ਼ਾਮਲ ਕੀਤੇ ਜਾਂਦੇ ਹਨ।
ਦੱਸ ਦੇਈਏ ਜੇਕਰ ਤੁਸੀਂ ਵਰਤੀ ਹੋਈ ਕ੍ਰੇਟਾ (Creta) ਖਰੀਦਦੇ ਹੋ, ਤਾਂ ਤੁਸੀਂ ਇਸਨੂੰ ਸਸਤੇ 'ਚ ਪ੍ਰਾਪਤ ਕਰ ਸਕਦੇ ਹੋ ਅਤੇ ਉਸ ਦਾ road tax ਵੀ ਅਦਾ ਕਰਨ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਦੱਸ ਦੇਈਏ ਕਿ Cars24 ਵੈੱਬਸਾਈਟ 'ਤੇ ਸੂਚੀਬੱਧ ਕੁਝ ਕ੍ਰੇਟਾ ਕਾਰਾਂ(Creta cars) ਮਿਲੀਆਂ ਹਨ ਜੋ ਲਗਭਗ 8 ਲੱਖ ਰੁਪਏ ਦੀ ਕੀਮਤ 'ਤੇ ਵਿਕਰੀ ਲਈ ਉਪਲਬਧ ਹਨ।
ਜਾਣਕਾਰੀ ਮੁਤਾਬਕ ਇੱਥੇ listed 2015 Hyundai Creta 1.6 SX (O) CRDI ਮੈਨੂਅਲ (MANUAL) ਨੇ ਕੁੱਲ 7,72,000 ਰੁਪਏ ਦੀ ਕੀਮਤ ਦੇ ਨਾਲ 56,027 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਇਹ ਕਾਰ ਨੋਇਡਾ 'ਚ ਵਿਕਰੀ ਲਈ ਉਪਲਬਧ ਹੈ ਅਤੇ ਡੀਜ਼ਲ ਇੰਜਣ ਦੇ ਨਾਲ ਆਉਂਦੀ ਹੈ।
ਦੱਸ ਦੇਈਏ ਕਿ ਇਸ ਕਾਰ ਦਾ ਨੰਬਰ DL-8C ਤੋਂ ਸ਼ੁਰੂ ਹੁੰਦਾ ਹੈ। ਇਸਦੇ ਨਾਲ ਹੀ ਇੱਥੇ ਇੱਕ ਹੋਰ 2015 Hyundai Creta 1.6 S MANUAL ਕੁੱਲ 49,909 kms ਦੀ ਮਾਈਲੇਜ ਅਤੇ 7,81,000 ਰੁਪਏ ਦੀ ਮੰਗ ਵਾਲੀ ਕੀਮਤ ਦੇ ਨਾਲ ਲਿਸਟ 'ਚ ਹੈ। ਸੂਤਰਾਂ ਅਨੁਸਾਰ ਇਹ ਸਿਰਫ ਨੋਇਡਾ ਵਿੱਚ ਵਿਕਰੀ ਲਈ ਉਪਲਬਧ ਹੈ। ਇਸਦੇ ਨਾਲ ਹੀ ਇਸਦਾ ਨੰਬਰ DL-1C ਨਾਲ ਸ਼ੁਰੂ ਹੁੰਦਾ ਹੈ।
ਇੱਕ ਹੋਰ 2015 Hyundai Creta 1.6 S MANUAL ਵੀ ਇੱਥੇ ਸੂਚੀਬੱਧ ਹੈ ਜਿਸ ਨੇ 27,923 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੋਈ ਹੈ।ਦੱਸ ਦਿੰਦੇ ਹਾਂ ਕਿ ਇਸ ਗੱਡੀ ਦੀ ਵਿਕਰੀ 8,47,000 ਰੁਪਏ ਦੀ ਕੀਮਤ ਮੰਗੀ ਜਾ ਰਹੀ ਹੈ। ਇਹ ਸਿਰਫ ਨੋਇਡਾ ਵਿੱਚ ਵਿਕਰੀ ਲਈ ਉਪਲਬਧ ਹੈ, ਅਤੇ ਇਹ ਇੱਕ ਪੈਟਰੋਲ ਇੰਜਣ ਦੁਆਰਾ ਵੀ ਸੰਚਾਲਿਤ ਹੈ।
ਜਿਸ ਦਾ ਨੰਬਰ ਯੂਪੀ-32 ਤੋਂ ਸ਼ੁਰੂ ਹੁੰਦਾ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਇੱਥੇ listed ਇੱਕ ਹੋਰ 2018 Hyundai Creta 1.4 S CRDI ਮੈਨੂਅਲ ਦੀ ਕੀਮਤ 8,48,000 ਰੁਪਏ ਦਰਜ ਕੀਤੀ ਗਈ ਹੈ। ਜਿਸ ਦਾ ਨੰਬਰ ਯੂਪੀ-16 ਤੋਂ ਸ਼ੁਰੂ ਹੁੰਦਾ ਹੈ।ਦੱਸ ਦੇਈਏ ਕਿ ਇਹ 84,661 ਕਿਲੋਮੀਟਰ ਚੱਲੀ ਹੈ।
(ਮਨਪ੍ਰੀਤ ਰਾਓ )