The Summer News
×
Friday, 17 May 2024

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਬਾਪੂ ਜੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਹੋ ਰਹੀ ਵਾਇਰਲ, ਪ੍ਰਸ਼ੰਸਕ ਕਰ ਰਹੇ ਵੱਖ-ਵੱਖ ਟਿੱਪਣੀ

ਚੰਡੀਗੜ੍ਹ : ਤਾਰਕ ਮਹਿਤਾ ਕਾ ਉਲਟਾ ਚਸ਼ਮਾ ਇਸ ਨਾਮ ਨੂੰ ਸੁਣ ਕੇ ਜ਼ਰੂਰ ਤੁਹਾਨੂੰ ਤੁਹਾਡੇ ਬਚਪਨ ਦੀ ਯਾਦ ਆ ਜਾਵੇਗੀ। ਇਸ ਸ਼ੋਅ ਦਾ ਹਰ ਕੋਈ ਦਿਵਾਨਾ ਹੈ। ਇਸ ਸ਼ੋਅ ਨੂੰ ਚੱਲੇ ਹੋਏ 15 ਸਾਲ ਤੋਂ ਵੱਧ ਹੋ ਗਏ ਹਨ। ਸ਼ੋਅ ਵਿਚ ਸਾਰੇ ਕਿਰਦਾਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹਨ। ਦਸ ਦਈਏ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸਭ ਤੋਂ ਵੱਧ ਪਸੰਦੀਦਾ ਕਿਰਦਾਰ ਜੇਠਾਲਾਲ ਅਤੇ ਦਿਯਾ ਬੇਨ ਹਨ। ਇਕ ਅਜਿਹਾ ਕਿਰਦਾਰ ਵੀ ਹੈ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਜ਼ਿਆਦਾ ਪਸੰਦ ਹੈ ਉਸ ਕਿਰਦਾਰ ਦਾ ਨਾਮ ਬਾਪੂ ਜੀ ਹੈ। ਜੀ ਹਾਂ ਜੇਠਾਲਾਲ ਦੇ ਬਾਪੂ ਜੀ ਦਾ ਕਿਰਦਾਰ ਸ਼ੋਅ ਵਿਚ ਵੱਖਰੀ ਹੀ ਰੋਣਕ ਲਗਾਉਂਦਾ ਹੈ। ਅਹਿਮ ਕਿਰਦਾਰ ਨੂੰ ਅਮਿਤ ਭੱਟ ਜੀ ਨਿਭਾ ਰਹੇ ਹਨ। ਅਮਿਤ ਭੱਟ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ।


9-1


ਅਮਿਤ ਭੱਟ ਉਰਫ ਬਾਪੂ ਜੀ


ਸੋਸ਼ਲ ਮੀਡੀਆ ਇਕ ਅਜਿਹਾ platform ਹੈ, ਜਿੱਥੇ ਤਸਵੀਰਾਂ ਤੋਂ ਲੈ ਕੇ ਵੀਡੀਓ  ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਅਸੀਂ ਸੋਸ਼ਲ ਮੀਡੀਆ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂ ਕਿ ਜੋ ਅਦਾਕਾਰ ਸੋਸ਼ਲ ਮੀਡੀਆ ਉਤੇ ਜ਼ਿਆਦਾ ਐਕਟਿਵ ਨਹੀਂ ਹਨ ਉਹਨਾਂ ਦੀਆਂ ਤਸਵੀਰਾਂ ਵੀ ਮਿੰਟਾਂ ਵਿਚ ਵਾਇਰਲ ਹੋ ਜਾਂਦੀਆਂ ਹਨ। ਅਮਿਤ ਭੱਟ ਜੋ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਬਾਪੂ ਜੀ ਦਾ ਕਿਰਦਾਰ ਨਿਭਾ ਰਹੇ ਹਨ, ਉਹ ਸੋਸ਼ਲ ਮੀਡੀਆ ਉਤੇ ਥੋੜੇ ਘੱਟ ਐਕਟਿਵ ਹਨ। ਪਰ ਉਹਨਾਂ ਇਕ ਤਸਵੀਰ ਜੋ ਕਿ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।


9-2


ਦਰਅਸਲ ਅਮਿਤ ਭੱਟ ਜੀਨਸ ਦੇ ਨਾਲ ਸ਼ਾਰਟ ਕੁੜਤਾ ਤੇ ਕੈਪ ਪਾਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਰਾਇਲ ਐਨਫੀਲਡ 'ਤੇ ਬੈਠਾ ਪੋਜ਼ ਦੇ ਰਿਹਾ ਹੈ। ਕੁਝ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਨਾਲ ਹੀ ਕੁਝ ਇਸ ਉਤੇ ਆਪਣੀ ਵੱਖ ਵੱਖ ਟਿੱਪਣੀ ਕਰ ਰਹੀ ਹੈ। ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਬਾਪੂ ਜੀ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ। ਇਸ ਦੇ ਨਾਲ ਹੀ ਦਸ ਦਈਏ ਕਿ ਚਾਚਾ ਜੀ ਤੁਹਾਡਾ ਹੈਲਮੈਟ ਕਿੱਥੇ ਹੈ। ਇਸ ਦੇ ਨਾਲ ਹੀ ਇਕ ਯੂਜਰ ਨੇ ਲਿਖਿਆ ਕਿ ਤੁਹਾਡਾ ਵੱਖਰਾ ਸਵੈਗ ਹੈ।  


 (Sonam Malhotra)

Story You May Like