The Summer News
×
Friday, 17 May 2024

ਸਵਰਾ ਭਾਸਕਰ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਅਦਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਦੇ ਰਹੇ ਵਧਾਈ

ਚੰਡੀਗੜ੍ਹ :  ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਨੇ ਕੁਝ ਸਮਾਂ ਪਹਿਲਾ ਵਿਆਹ ਕਰਵਾਇਆ ਸੀ। ਜਿਸ ਕਾਰਨ ਸਵਰਾ ਭਾਸਕਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਸੀ। ਦਸ ਦਈਏ ਕਿ ਸਵਰਾ ਭਾਸਕਰ ਦਾ ਵਿਆਹ ਨੇਤਾ ਫਹਾਦ ਅਹਿਮਦ ਨਾਲ ਹੋਇਆ ਹੈ। ਤਿੰਨ ਮਹੀਨੇ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੱਝੀ ਸਵਰਾ ਭਾਸਕਰ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਪ੍ਰਸ਼ੰਸਕ ਇਹ ਖੁਸ਼ਖਬਰੀ ਸੁਣ ਕੇ ਬਹੁਤ ਹੀ ਖੁਸ਼ ਹਨ। ਸਵਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ, ਇਸ ਖਬਰ ਨੂੰ ਸੁਣ ਕੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ।  


10-3


ਸਵਰਾ ਨੇ ਇੰਝ ਸਾਂਝੀ ਕੀਤੀ ਖੁਸ਼ਖਬਰੀ


ਸਵਰਾ ਭਾਸਕਰ ਨੇ ਸੋਸ਼ਲ ਮੀਡੀਆ ‘ਤੇ ਇੰਸਟਾਗ੍ਰਾਮ  ‘ਤੇ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਪਤੀ ਫਵਾਦ ਨਾਲ ਬੈਠੀ ਨਜ਼ਰ ਆ ਰਹੀ ਹੈ। ਦੋਵੇਂ ਬਹੁਤ ਪਿਆਰੇ ਦਿਖ ਰਹੇ ਹਨ, ਪਤੀ ਨੇ ਸਵਰਾ ਦੇ ਪੇਟ ‘ਤੇ ਹੱਥ ਰੱਖੀਆ ਹੋਇਆ ਹੈ। ਸਵਰਾ ਨੇ ਪਿੰਕ ਰੰਗ ਦਾ ਖੁਲਾ Outfit ਪਹਿਣਨੀਆ ਹੋਇਆ ਹੈ, ਜਿਸ ਵਿਚ ਉਹ ਆਪਣੇ baby bump flaunt ਕਰ ਰਹੀ ਹੈ। ਸਵਰਾ  ਨੇ ਲਿਖਿਆ ਕਿ , "ਕਈ ਵਾਰ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਪਿਆਰੇ ਤਰੀਕੇ ਨਾਲ ਮਿਲ ਜਾਂਦਾ ਹੈ। ਧੰਨਵਾਦ, ਬਹੁਤ ਸਾਰਾ ਪਿਆਰ”। ਸਵਰਾ ਭਾਸਕਰ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਅਦਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਸਾਰੇ ਵਧਾਈ ਦੇ ਰਹੇ ਹਨ।


10-2


 (Sonam Malhotra)

Story You May Like