The Summer News
×
Friday, 17 May 2024

Sunny deol ਅਤੇ Bobby deol ਨੇ ਇੰਝ ਕੀਤਾ ਆਪਣੀ ਨੂੰਹ ਦਾ ਸਵਾਗਤ, ਸਾਂਝੀਆ ਕੀਤੀਆਂ ਖੂਬਸੂਰਤ ਤਸਵੀਰਾਂ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Sunny Deol ਦੇ ਬੇਟੇ ਕਰਨ ਦਿਓਲ ਦਾ ਵਿਆਹ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਨਾਲ ਹੋਇਆ। ਦਸ ਦਈਏ ਕਿ ਕਰਨ ਤੇ ਦ੍ਰੀਸ਼ਾ ਦਾ ਵਿਆਹ ਧੂਮ ਧਾਮ ਸਾਰੀਆਂ ਰੀਤੀ ਰਿਵਾਜਾਂ ਅਨੁਸਾਰ ਹੋਇਆ। 18 ਜੂਨ ਪਿਆਰਾ ਜੋੜਾ ਵਿਆਹ ਦੇ ਬੰਧਨ ਵਿਚ ਬੱਝ ਚੁੱਕਾ ਹੈ। ਦਿਓਲ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਜੁੜ ਗਿਆ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸੰਨੀ ਦਿਓਲ ਤੇ ਭਰਾ ਬੌਬੀ ਦਿਓਲ ਨੇ ਆਪਣੀ ਨਵੀਂ ਆਈ ਨੂੰਹ ਨੂੰ ਆਪਣੀ ਧੀ ਮੰਨ ਲਿਆ ਹੈ। ਦੋਵਾਂ ਭਰਾਵਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉਤੇ ਕਰਨ ਤੇ ਦ੍ਰੀਸ਼ਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਨਾਲ ਹੀ ਉਹਨਾਂ ਨੂੰ ਆਸ਼ੀਵਾਦ ਦਿੱਤਾ।


13-1


ਸੰਨੀ ਨੇ ਨੂੰਹ ਨੂੰ ਕਿਹਾ ਮੇਰੀ ਬੇਟੀ


ਸੰਨੀ ਨੇ ਕਰਨ ਅਤੇ ਦ੍ਰਿਸ਼ਾ ਦੇ ਵਿਆਹ ਦੀਆਂ ਕੁਝ ਪਿਆਰੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀਆਂ ਕੀਤੀਆਂ, ਜਿਸ ਵਿਚ ਉਹਨਾਂ ਨੇ ਲਿਖਿਆ ਕਿ ਮੈਨੂੰ ਅੱਜ ਮੇਰੀ ਬੇਟੀ ਮਿਲੀ ਹੈ। ਭਗਵਾਨ ਤੁਹਾਨੂੰ ਖੁਸ਼ ਰਹੇ ਬੇਟਾ..... । ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।


13-2


ਬੌਬੀ ਦਿਓਲ ਨੇ ਸਾਂਝੀ ਕੀਤੀ ਪੋਸਟ


ਜਿੱਥੇ ਸੰਨੀ ਨੇ ਆਸ਼ੀਰਵਾਦ ਦਿੱਤਾ ਉੱਥੇ ਹੀ ਚਾਚਾ ਬੌਬੀ ਦਿਓਲ ਨੇ ਵੀ ਨਵੇਂ ਜੋੜੇ ਨੂੰ ਖੂਬ ਮੁਬਾਰਕਾਂ ਦਿੱਤੀਆਂ । ਬੌਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆ ਜਿਸ ਵਿੱਚ ਕਰਨ ਅਤੇ ਦ੍ਰੀਸ਼ਾ ਦੋਵੇਂ ਵੀ ਹਨ ਨਾਲ ਹੀ ਦੂਜੀ ਤਸਵੀਰ ਵਿਚ ਬੌਬੀ ਪਤਨੀ ਤਾਨਿਆ ਦਿਓਲ ਅਤੇ ਬੇਟੇ ਨਾਲ ਨਜ਼ਰ ਆ ਰਹੇ ਹਨ। ਬੌਬੀ ਨੇ ਲਿਖਿਆ ਕਿ- ਹੁਣ ਮੈਂ ਪਰਿਵਾਰ ਵਿੱਚ ਇੱਕ ਧੀ ਨੂੰ ਲਿਆ ਕੇ ਬਹੁਤ ਖੁਸ਼ ਹਾਂ.... ਦੋਵੇਂ ਬੱਚਿਆ ਨੂੰ ਰੱਬ ਖੁਸ਼ ਰੱਖੇ ।


13-3


18 ਜੂਨ ਨੂੰ ਹੋਇਆ ਵਿਆਹ


ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਕੀਤਾ ਹੈ। ਕਰਨ ਦਿਓਲ ਦ੍ਰਿਸ਼ਾ ਆਚਾਰਿਆ ਦਾ ਵਿਆਹ ਦਾ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ। ਇਸ ਦੇ ਨਾਲ ਹੀ ਦਸ ਦਈਏ ਕਿ ਕਰਨ ਤੇ ਦ੍ਰੀਸ਼ਾ ਦਾ ਵਿਆਹ ਪੂਰੀ ਵਿਧੀ ਨਾਲ ਅੱਗਣੀ ਦੇ ਸਾਹਮਣੇ ਸੱਤ ਫੇਰੇ ਲੈ ਕੇ ਹੋਇਆ।


 (Sonam Malhotra)

Story You May Like