ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈੱਟੀ ਇਸ ਕ੍ਰਿਕਟਰ ਨਾਲ ਕਰਨ ਜਾ ਰਹੀ ਵਿਆਹ, ਦੇਖੋ ਤਸਵੀਰਾਂ
ਚੰਡੀਗੜ੍ਹ : ਆਥੀਆ ਸ਼ੈਟੀ ਸੁਨੀਲ ਸ਼ੈੱਟੀ ਦੀ ਬੇਟੀ ਜਿਸ ਨੇ ਬਾਲੀਵੁੱਡ ਇੰਡਸਟਰੀ ‘ਚ ਬਹੁਤ ਘੱਟ ਕੰਮ ਕੀਤਾ। ਆਥੀਆ ਸ਼ੈਟੀ ਆਪਣੇ ਰਿਲੈਸ਼ਨਸ਼ੀਪ ਕਰਕੇ ਚਰਚਾ ‘ਚ ਰਹਿੰਦੀ ਹੈ। ਹਾਲ ਹਿ ‘ਚ ਵਾਇਰਲ ਹੋ ਰਹੀ ਖਬਰ ਜਿਸ ਨੇ ਸਭ ਨੂੰ ਚੌਂਕਾ ਕੇ ਰੱਖ ਦਿੱਤਾ ਹੈ। ਆਥੀਆ ਸ਼ੈਟੀ ਭਾਰਤੀ ਕ੍ਰਿਕਟਰ kl ਰਾਹੁਲ ਦਾ ਰਿਸ਼ਤਾ ਚਰਚਾ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਦੋਵਾਂ ਨੇ ਖੁੱਲ੍ਹ ਕੇ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਹੈ।
View this post on Instagram
ਜਦ ਤੋਂ ਉਹਨਾਂ ਨੇ ਆਪਣੇ ਰਿਸ਼ਤੇ ਨੂੰ ਸਵਿਕਾਰ ਕੀਤਾ ਹੈ ਉਦੋਂ ਤੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹੀ ਹੈ। ਇਸ ਦੌਰਾਨ ਆਥੀਆ ਨੇ ਖੁਦ ਆਪਣੇ ਵਿਆਹ ਦੀ ਗੱਲ ਕਰਦੇ ਹੋਏ ਚੁੱਪੀ ਤੋੜੀ ਹੈ। ਆਥੀਆ ਸ਼ੈਟੀ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਆਪਣੇ ਵਿਆਹ ਦੀ ਚੁੱਪੀ ਤੋੜੀ ਹੈ। ਸੋਸ਼ਲ ਮੀਡੀਆ ‘ਤੇ ਫੈਲੀ ਵਿਆਹ ਦੀਆਂ ਖਬਰਾਂ ਵਿਚਾਲੇ ਆਥੀਆ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸੈਕਸ਼ਨ ‘ਚ ਇਕ ਪੋਸਟ ਸ਼ੇਅਰ ਕੀਤੀ ਹੈ।
ਆਥੀਆ ਤੇ ਰਾਹੁਲ ਦੋਵੇ ਛੁੱਟੀਆ ਮਨਾਉਣ ਜਰਮਨੀ ਗਏ ਸੀ, ਜਿੱਥੇ ਕ੍ਰਿਕਟਰ ਦੀ ਸਰਜਰੀ ਹੋਈ ਸੀ। ਇਸ ਟ੍ਰਿਪ ਤੋਂ ਬਾਅਦ ਕਈ ਖਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਥੀਆ ਅਤੇ ਰਾਹੁਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।