The Summer News
×
Friday, 17 May 2024

ਸ਼ੇਅਰ ਬਾਜ਼ਾਰ 'ਚ ਸਪਾਟ ਸ਼ੁਰੂਆਤ, ਸੈਂਸੈਕਸ 50 ਤੇ

ਨਵੀਂ ਦਿੱਲੀ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਪਾਟ ਹੋ ਗਈ ਹੈ। ਮੰਗਲਵਾਰ ਨੂੰ ਸੈਂਸੈਕਸ ਲਗਭਗ 50 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ, ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ ਨੇ ਖਰੀਦਦਾਰੀ ਦਿਖਾਈ ਅਤੇ ਇਹ 100 ਅੰਕਾਂ ਤੱਕ ਛਾਲ ਮਾਰ ਗਿਆ। ਇਸ ਦੌਰਾਨ ਨਿਫਟੀ ਵੀ 19400 ਦੇ ਪੱਧਰ ਤੋਂ ਉਪਰ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਸਵੇਰੇ 9.41 ਵਜੇ 91.28 (0.14%) ਅੰਕਾਂ ਦੀ ਛਾਲ ਮਾਰ ਕੇ 65,307.37 'ਤੇ ਅਤੇ ਨਿਫਟੀ 42.90 (0.22%) ਅੰਕ ਵਧ ਕੇ 19,436.50 ਤੇ ਕਾਰੋਬਾਰ ਕਰਦਾ ਰਿਹਾ। ਸ਼ੁਰੂਆਤੀ ਕਾਰੋਬਾਰੀ ਸੈਸ਼ਨ ਵਿੱਚ ਅਡਾਨੀ ਪਾਵਰ ਦੇ ਸ਼ੇਅਰਾਂ ਚ ਪੰਜ ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ ਜੀਓ ਫਾਈਨੈਂਸ਼ੀਅਲ ਵਿੱਚ ਪੰਜ ਫੀਸਦੀ ਦੀ ਗਿਰਾਵਟ ਆਈ।


 

Story You May Like