The Summer News
×
Sunday, 19 May 2024

ਸੁਧਾਰ ਘਰਾਂ ਵਿਚ ਬੰਦ ਵਿਅਕਤੀਆਂ ਲਈ ਏਡਜ਼, ਟੀ.ਬੀ.,ਹੈਪਾਟਾਇਟਸ-ਸੀ-ਬੀ ਅਤੇ ਜਰਨਲ ਚੈੱਕਅੱਪ ਟੈਸਟ ਦੀ ਵਿਸ਼ੇਸ਼ ਮੁਹਿੰਮ ਦੀ ਜਿਲ੍ਹਾ ਜੇਲ੍ਹ ਵਿਖੇ ਕੀਤੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ 15 ਜੂਨ : ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਇਸ ਸਬੰਧ ਵਿੱਚ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੁਧਾਰ ਘਰਾਂ ਵਿਚ ਬੰਦ ਵਿਅਕਤੀਆਂ ਲਈ ਏਡਜ਼, ਟੀ.ਬੀ., ਹੈਪਾਟਾਇਟਸ-ਸੀ-ਬੀ ਟੈਸਟ ਕਰਨ ਅਤੇ ਜਨਰਲ ਚੈੱਕਅੱਪ ਕਰਨ ਲਈ ਵਿਸ਼ੇਸ ਮੁਹਿੰਮ 15 ਜੂਨ ਤੋਂ 30 ਜੂਨ 2023 ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ  ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ।


ਇਸ ਸਮੇਂ ਉਨ੍ਹਾ ਦੇ ਨਾਲ ਡਾ. ਭੁਪਿੰਦਰਜੀਤ ਕੌਰ ਸੀਨੀਅਰ ਮੈਡੀਕਲ ਅਫਸਰ, ਵਰੁਣ ਸ਼ਰਮਾ ਸੁਪਰਡੈਂਟ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ, ਡਾ. ਹਰਮਨਪ੍ਰੀਤ ਸਿੰਘ ਮੈਡੀਕਲ ਅਫਸਰ ਜਿਲ੍ਹਾ ਜੇਲ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸਤਨਾਮ ਕੌਰ ਕਾਊਂਸਲਰ, ਗਗਨਦੀਪ ਕੌਰ ਬੀ.ਸੀ.ਸੀ. ਕੁਆਰਡੀਨੇਟਰ, ਤੇਜਿੰਦਰ ਸਿੰਘ ਐਮ.ਐਲ.ਟੀ., ਜੀਵਨ ਕੁਮਾਰ ਪੀਅਰ ਸੁਪੋਰਟਰ ਮੌਜੂਦ ਸਨ।


ਇਸ ਮੌਕੇ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ  ਜਿਲ੍ਹਾ ਸੁਧਾਰ ਘਰ ਵਿਚ ਲਗਭਗ 1100 ਵਿਅਕਤੀ ਬੰਦ ਹਨ ਅਤੇ ਇੰਨ੍ਹਾ ਸਾਰੇ ਵਿਅਕਤੀਆਂ ਦਾ ਜਨਰਲ ਚੈੱਕਅੱਪ ਦੇ ਨਾਲ ਨਾਲ ਏਡਜ਼, ਟੀ.ਬੀ.,ਹੈਪਾਟਾਇਟਸ-ਸੀ-ਬੀ ਟੈਸਟ ਕਰਨ ਲਈ ਵਰੁਣ ਸ਼ਰਮਾ ਸੁਪਰਡੈਂਟ ਜਿਲ੍ਹਾ ਜੇਲ੍ਹ ਦੇ ਸਹਿਯੋਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈੈ ਜੋ ਕਿ 30 ਜੂਨ ਤੋਂ ਪਹਿਲਾਂ ਪਹਿਲਾਂ ਸਾਰੇ ਵਿਅਕਤੀਆਂ ਦਾ ਚੈੱਕਅੱਪ ਅਤੇ ਟੈਸਟ ਕਰਨ ਲਏ ਜਾਣਗੇ, ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ, ਇਸ ਵਿਸ਼ੇਸ਼ ਮੁਹਿੰਮ ਨਾਲ ਬੀਮਾਰੀਆਂ ਨਾਲ ਪੀੜਤ ਵਿਅਕਤੀਆਂ ਦੀ ਜਲਦੀ ਪਹਿਚਾਣ ਹੋ ਸਕੇਗੀ ਅਤੇ ਉਨ੍ਹਾਂ ਦਾ ਜਲਦੀ ਇਲਾਜ ਸ਼ੁਰੂ ਹੋ ਜਾਵੇਗਾ।


ਇਸ ਮੌਕੇ ਵਰੁਣ ਸ਼ਰਮਾ ਸੁਪਰਡੈਂਟ ਜੇਲ੍ਹ ਨੇ ਕਿਹਾ ਕਿ ਬੈਰਕ ਵਾਇਜ਼ ਬੰਦ ਵਿਅਕਤੀਆਂ ਦਾ ਡਾਟਾ ਤਿਆਰ ਕਰ ਲਿਆ ਗਿਆ ਹੈ  ਸਿਹਤ ਵਿਭਾਗ ਨੂੰ ਇਸ ਮੁਹਿੰਮ ਦੋਰਾਨ ਪੂਰਾ ਸਹਿਯੋਗ ਅਤੇ ਸਟਾਫ ਮੁਹੱਇਆ ਕਰਵਾਇਆ ਜਾਵੇਗਾ ਅਤੇ ਜੇਲ੍ਹ ਵਿਚ ਬੰਦ ਸਾਰੇ ਵਿਅਕਤੀਆਂ ਦਾ ਚੈੱਕਅੱਪ, ਟੈਸਟ ਅਤੇ ਇਲਾਜ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਸਟਾਫ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। 

Story You May Like