The Summer News
×
Wednesday, 15 May 2024

South ਫਿਲਮਾਂ ਭਾਰੀ ਪੈ ਰਹੀਆਂ Bollywood ‘ਤੇ, ਜਾਣੋ ਕੀ ਹਨ ਫਿਲਮਾਂ ਦੇ ਅੰਕੜੇ

ਚੰਡੀਗੜ੍ਹ : ਸਾਊਥ ਫਿਲਮਾਂ ਦਾ ਦੌਰ ਇੰਨ੍ਹਾ ਜ਼ਿਆਦਾ ਚੱਲ ਰਿਹਾ ਹੈ ਕਿ ਇਸ ਨੇ ਬਾਲੀਵੁੱਡ ਨੂੰ ਪਿੱਛੇ ਛੱਡ ਦਿੱਤਾ ਹੈ। ਸਾਊਥ ਦੀਆਂ ਫਿਲਮਾਂ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਸਾਊਥ ਦੀ ਫੈਨ ਫਾਲੋਇੰਗ ਇੰਨੀ ਕੁ ਜ਼ਿਆਦਾ ਹੈ। ਜਿਸ ਨੇ ਬਾਲੀਵੁੱਡ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਾਊਥ ਦੀਆਂ ਫਿਲਮਾਂ ਨੂੰ ਹਿੰਦੀ ਵਿੱਚ ਡੱਬ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਦਰਸ਼ਕਾਂ ਨੂੰ ਇਹ ਫਿਲਮਾਂ ਹੋਰ ਵੀ ਜ਼ਿਆਦਾ ਪਸੰਦ ਆਉਂਦੀਆਂ ਹਨ। ਗਲ ਕਰੀਏ ਦੇਸ਼ ਦੀ ਨੌਜਵਾਨ ਪੀੜ੍ਹੀ ਤਾਂ ਉਹ ਸਾਊਥ ਫਿਲਮਾਂ ਨੂੰ ਦੇਖਣਾ ਬਹੁਤ ਪਸੰਦ ਕਰਦੇ ਹਨ। KGF 2, RRR, Pushpa, bahubali 2 ਫਿਲਮਾਂ ਨੇ ਬਾਲੀਵੁੱਡ ਦੀ ਸੁਪਰ ਹਿੱਟ ਫਿਲਮਾਂ ਨੂੰ ਮਾਤ ਦੇ ਦਿੱਤੀ ਹੈ। ਜੋ ਕਿ ਬਾਲੀਵੁੱਡ ਲਈ ਇਕ ਹੈਰਾਨੀਜਨਕ ਗਲ ਹੈ।


ਸਾਊਥ ਫਿਲਮਾਂ vs ਬਾਲੀਵੁੱਡ ਫਿਲਮਾਂ


ਸਾਊਥ ਫਿਲਮਾਂ ਬਾਲੀਵੁੱਡ ਫਿਲਮਾਂ ਨਾਲੋਂ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ। ਕਿਉਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਾਊਥ ਫਿਲਮਾਂ ਨੂੰ ਦੇਖਣਾ ਬਹੁਤ ਪਸੰਦ ਕਰਦੀ ਹੈ। ਇਸ ਦੌਰਾਨ ਇਹ ਵੀ ਹੈ ਕਿ ਸਾਊਥ ਫਿਲਮਾਂ ਵਿੱਚ ਬਾਲੀਵੁੱਡ ਫਿਲਮਾਂ ਨਾਲੋਂ ਜ਼ਿਆਦਾ ਦਿਲਚਸਪ ਦ੍ਰਿਸ਼ ਵੇਖਣ ਨੂੰ ਮਿਲਦੇ ਹਨ।


ਸਾਊਥ ਫਿਲਮਾਂ ਬਾਲੀਵੁੱਡ ਫਿਲਮਾਂ ਨਾਲੋਂ ਵਧੇਰੇ ਹਨ ਆਕਰਸ਼ਕ


ਸਾਊਥ ਫਿਲਮਾਂ ‘ਚ ਬਾਲੀਵੁੱਡ ਫਿਲਮਾਂ ਨਾਲੋਂ ਜ਼ਿਆਦਾ ਐਕਸ਼ਨ ਵੇਖਣ ਨੂੰ ਮਿਲਦਾ ਹੈ। ਐਕਸ਼ਨ ਜਿਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਵੇਖਣਾ ਪਸੰਦ ਕਰਦੀ ਹੈ। ਬਾਲੀਵੁੱਡ ਫਿਲਮਾਂ ਵਿੱਚ ਜ਼ਿਆਦਾ ਐਕਸ਼ਨ, ਜ਼ਿਆਦਾ ਜਜ਼ਬਾਤ ਸਸਪੈਂਸ ਵੇਖਣ ਨੂੰ ਘੱਟ ਮਿਲਦਾ ਹੈ। ਸਾਊਥ ਫਿਲਮਾਂ ਵਿੱਲ ਹਾਲਾ ਕਿ ਇਹ ਸਭ ਕੁਝ ਵੱਧ ਦੇਖਣ ਨੂੰ ਮਿਲਦਾ ਹੈ, ਇਸ ਲਈ ਸਾਊਥ ਫਿਲਮਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।


ਸੁਪਰ ਹਿੱਟ ਰਹਿ ਚੁੱਕੀਆਂ ਸਾਊਥ ਫਿਲਮਾਂ


ਕੁਝ ਕੁ ਸਮਾਂ ਪਹਿਲਾ ਰਿਲੀਜ਼ ਹੋਈਆਂ ਸਾਊਥ ਦੀਆਂ ਫਿਲਮਾਂ ਜਿਵੇਂ ਕੀ bahubali 2,  KGF 2, RRR, Pushpa  ਆਦਿ ਭਾਰਤ ਵਿੱਚ ਬਹੁਤ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਰਹੀਆਂ ਹਨ। ਇਹਨਾਂ ਫਿਲਮਾਂ ਨੇ ਕਈ ਬਾਲੀਵੁੱਡ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।


ਆਓ ਤੁਹਾਨੂੰ ਦਸਦੇ ਹਾਂ ਸਾਊਥ ਫਿਲਮਾਂ ਦੇ ਅੰਕੜਿਆ ਬਾਰੇ :-


ਸਭ ਤੋਂ ਵੱਧ ਸਿਨੇਮਾਂ ਘਰਾਂ ‘ਤੇ ਧਮਾਲ ਮਚਾਉਣ ਵਾਲੀਆਂ ਫਿਲਮਾਂ ਜਿੰਨ੍ਹਾ ਨੇ ਬਾਲੀਵੁੱਡ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਗੱਲ ਕਰਦੇ ਹਾਂ bahubali 2 ਦੀ ਤਾਂ ਇਸ ਫਿਲਮ ਨੇ ਸਿਨੇਮਾਂ ਘਰਾਂ ‘ਤੇ ਖੂਬ ਧੂਮ ਮਚਾਈ ਹੈ। ਸਭ ਤੋਂ ਵੱਧ ਕਮਾਈ ਕਰਨ ਵਾਲੀ ਕਮਾਈ ਇਸ ਫਿਲਮ ਨੇ ਕੀਤੀ। bahubali 2 ਨੇ 511.30 ਕਰੋੜ ਤੱਕ ਕਮਾਈ ਕੀਤੀ ਹੈ।  ਨਾਲ ਹੀ ਗੱਲ ਕਰਦੇ ਹਾਂ ਬਾਕੀ ਫਿਲਮਾਂ ਦੀ ਤਾਂ KGF 2 ਫਿਲਮ ਨੇ 401. 80 ਕਰੋੜ ਤੱਕ ਕਮਾਈ ਕੀਤੀ ਹੈ। RRR ਫਿਲਮ ਨੇ 261.83 ਕਰੋੜ ਰੁਪਏ ਤੱਕ ਕਮਾਈ ਕੀਤੀ ਹੈ। Pushpa ਫਿਲਮ ਨੇ ਵੀ ਦਰਸ਼ਕਾਂ ਦਾ ਧਿਆਨ ਤੇ ਪਿਆਰ ਖੂਬ ਬਟੋਰੀਆਂ ਹੈ।


Story You May Like