The Summer News
×
Sunday, 19 May 2024

ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਮਚਿਆ ਕਹਿਰ, ਠੰਡ ਕਾਰਨ ਇੰਨੇ ਲੋਕਾਂ ਦੀਆਂ ਹੋਇਆ ਮੌਤਾਂ

ਚੰਡੀਗੜ੍ਹ : ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਕਹਿਰ ਹੋ ਗਿਆ ਹੈ ਕਿ ਬਰਫੀਲੇ ਤੂਫਾਨ ਨੇ ਸਾਰੇ ਅਮਰੀਕਾ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਅਮਰੀਕਾ ਵਿਚ ਬਰਫ ਨਾਲ ਕਾਰਾਂ ਵਿਚੋਂ ਲਾਸ਼ਾਂ ਢੱਕੀਆਂ ਮਿਲੀਆਂ। ਬਰਫੀਲੇ ਤੂਫਾਨ ਕਾਰਨ ਅਮਰੀਕਾ ਵਿਚ 60 ਮੌਤਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮੌਤਾਂ ਸਮੇਂ ਸਿਰ ਇਲਾਜ ਨਾ ਮਿਲਣ ਤੇ ਦਿਲ ਦੇ ਦੌਰੇ ਪੈਣ ਕਾਰਨ ਹੋਈਆਂ। ਹਫਤੇ ਦੇ ਅਖੀਰ ਵਿਚ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ। ਮੀਂਹ ਪੈਣ ਦੀ ਸੂਰਤ ਵਿਚ ਜੰਮੀ ਬਰਫ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਨਿਊਯਾਰਕ, ਬਫੈਲੋ, ਲੇਕ ਏਰੀ ਲੇਕ ਓਂਟਾਰੀਓ ਆਰਕਟਿਕ ਤੂਫਾਨ ਵਿਚ ਘਿਰੇ ਹੋਏ ਹਨ। ਪ੍ਰਸ਼ਾਸਨ ਤੇ ਲੋਕ ਜੰਮੀ ਬਰਫ ਹਟਾਉਣ ਵਿਚ ਜੁੱਟੇ ਹੋਏ ਹਨ।  ਬਰਫੀਲੇ ਤੂਫਾਨ ਕਾਰਨ ਅਮਰੀਕਾ ਨੂੰ ਹੁਣ ਤਕ 20 ਹਜ਼ਾਰ ਫਲਾਈਟਾਂ ਰੱਦ ਕਰਨੀਆਂ ਪਈਆਂ।

Story You May Like