The Summer News
×
Friday, 17 May 2024

ਬਾਲੀਵੁੱਡ ਫਿਲਮ ਆਦਿਪੁਰਸ਼ ਦੀ ‘ਸੀਤਾ’ ਨੇ ਕੀਤੀ ਖੂਬ ਤਾਰੀਫ, ਕਿਹਾ - ਰਾਮ ਦਾ ਕਿਰਦਾਰ ਬੇਹੱਦ ਖੂਬਸੂਰਤ

ਚੰਡੀਗੜ੍ਹ –  ਦਸ ਦਈਏ ਕਿ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।  ਬਾਲੀਵੁੱਡ ਫਿਲਮ ਆਦਿਪੁਰਸ਼ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ  ਨੂੰ ਦੇਖ ਕੇ ਹੁਣ ਪ੍ਰਸ਼ੰਸਕ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਦਸ ਦਈਏ ਕਿ ਇਸ ਫਿਲਮ ਵਿੱਚ ਵੱਡੇ ਵੱਡੇ ਅਦਾਕਾਰਾਂ ਨੇ ਕੰਮ ਕੀਤਾ ਹੈ। ਸੈਫ ਅਲੀ ਖਾਨ ਤੋਂ ਲੈ ਕੇ ਪ੍ਰਭਾਸ ਵਰਗੇ ਵੱਡੇ ਸਿਤਾਰੇ ਇਸ ਫਿਲਮ ਦੇ ਸਟਾਰ ਹਨ। ਇਹ ਫਿਲਮ ਧਾਰਮਿਕ ਹੈ, ਧਰਮ ਨੂੰ ਲੈ ਕੇ ਇਹ ਫਿਲਮ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਟੀਵੀ ਦੀ ਮਸ਼ਹੂਰ ਗਾਥਾ ਰਾਮਾਇਣ ਦੀ ਸੀਤਾ ਮਾਤਾ (ਦੀਪਿਕਾ ਚਿਖਲੀਆਂ) ਨੇ ਵੀ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਦੀਪਿਕਾ ਨੇ ਪ੍ਰਭਾਸ ਦੇ ਕਿਰਦਾਰ ਦੀ ਕਾਫੀ ਤਾਰੀਫ ਕੀਤੀ ਸੋਸ਼ਲ ਮੀਡੀਆ ਤੇ ਉਸ ਨੇ ਅਦਾਕਾਰ ਦੀ ਤਾਰੀਫ ਕੀਤੀ।  


32-3


ਪ੍ਰਭਾਸ ਦੇ ਲੁੱਕ ਨੇ ਦੀਪਿਕਾ ਦਾ ਛੂਹ ਲਿਆ ਦਿਲ


ਇਕ ਇੰਟਰਵਿਊ ਵਿੱਚ ਜਦ ਸੀਤਾ ਦੀਪਿਕਾ ਤੋਂ ਪੁੱਛਿਆ ਕਿ ਉਸ ਨੂੰ ਕਿਹੜਾ ਕਿਰਦਾਰ ਸਭ ਤੋਂ ਵਧੀਆ ਲੱਗਾ ਤਾਂ ਉਸ ਨੇ ਕਿਹਾ ਕਿ ਮੈਨੂੰ ਪ੍ਰਭਾਸ ਦਾ ਕਿਰਦਾਰ ਸਭ ਤੋਂ ਵੱਧ ਪਸੰਦ ਆਇਆ। ਦੀਪਿਕਾ ਨੇ ਦੱਸਿਆ, 'ਮੈਨੂੰ ਪ੍ਰਭਾਸ ਸਭ ਤੋਂ ਜ਼ਿਆਦਾ ਪਸੰਦ ਸਨ। ਉਸਨੇ ਮੁੱਛਾਂ ਰੱਖਿਆ ਹੋਇਆ ਹਨ। ਉਸ ਦਾ ਲੁੱਕ ਕਾਫੀ amazing ਹੈ।


32-1


ਟ੍ਰੇਲਰ ਟੀਜ਼ਰ ਨਾਲੋ ਜ਼ਿਆਦਾ ਖੂਬਸੂਰਤ    


ਇਸ ਦੇ ਨਾਲ ਹੀ ਦੀਪਿਕਾ ਨੇ ਹੋਰ ਤਾਰੀਫ ਕਰਦੇ ਹੋਏ ਕਿਹਾ ਕਿ ਫਿਲਮ ਟ੍ਰੇਲਰ ਟੀਜ਼ਰ ਨਾਲੋਂ 10 ਹਜ਼ਾਰ ਗੁਣਾ ਵਧੀਆ ਹੈ ਇਸ ਵਿੱਚ ਇਕ ਵਖੱਰੀ ਖੂਬਸੂਰਤੀ ਝਲਕ ਰਹੀ ਹੈ। ਦੀਪਿਕੇ ਨੇ ਟ੍ਰੇਲਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਸੇ ਦੀ 3 ਸਾਲਾਂ ਦੀ ਮਿਹਨਤ ਤੇ 2 ਮਿੰਟ ਦੇ ਟ੍ਰੇਲਰ ਵਿਚ ਕੋਈ ਕਿਵੇਂ ਤੁਲਨਾ ਕਰ ਸਕਦਾ ਹੈ।    


32-32


ਟੀਜ਼ਰ ਖਾਸ ਨਹੀਂ  


ਦੀਪਿਕਾ ਚਿਲਖੀਆ ਦੀਪਿਕਾ ਚਿਲਖੀਆ ਨੂੰ ਲੈ ਕੇ ਕੁਝ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ ਉਸਨੇ ਕਿਹਾ ਕਿ ਟੀਜ਼ਰ ਵਿੱਚ ਕੁਝ ਖਾਸ ਨਹੀਂ ਦਿਖਾਇਆ ਗਿਆ ਹੈ। ਇਸ ਲਈ ਕੁਝ ਇਸ ਦੇ ਬਾਰੇ ਕਿਹਾ ਨਹੀਂ ਜਾ ਸਕਦਾ । ਦਸ ਦਈਏ ਕਿ ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ। ਇਸ ਦੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਵੀ ਬਹੁਤ ਹੀ ਸ਼ਾਨਦਾਰ ਹੋਵੇਗੀ। ਕਿਸੇ ਵੀ ਚੀਜ਼ ਨੂੰ ਪੂਰੀ ਦੇਖੇ ਬਿਨਾ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ।


(ਸੋਨਮ ਮਲਹੋਤਰਾ)


 

Story You May Like