The Summer News
×
Friday, 17 May 2024

Sidkiara holi 2023 : ਨਵਵਿਆਹੇ ਜੋੜੇ ਨੇ ਪ੍ਰਸ਼ੰਸਕਾਂ ਨੂੰ ਇਸ ਅਨੌਖੇ ਅੰਦਾਜ਼ ਵਿੱਚ ਕੀਤਾ wish, ਦੇਖੋ ਪੋਸਟ

ਚੰਡੀਗੜ੍ਹ (ਸੋਨਮ ਮਲਹੋਤਰਾ) : ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਤੇ ਕਿਆਰਾ ਦਾ ਹਾਲ ਹਿ ‘ਚ ਵਿਆਹ ਹੋਇਆ ਹੈ। ਇਸ ਦੇ ਚਲਦੇ ਜੋੜੀ ਲਗਾਤਾਰ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ। ਦਸ ਦਈਏ ਕਿ ਹੋਲੀ ਦੇ ਤਿਉਹਾਰ ਮੌਕੇ ਸਿਧਾਰਥ ਕਿਆਰਾ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ‘ਤੇ ਆਪਣੀ ਹਲਦੀ ਦੀ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ।


1-1


ਕਿਆਰਾ-ਸਿਧਾਰਥ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਅਨੌਖਾ ਤੋਹਫਾ


ਕਿਆਰਾ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਿਧਾਰਥ ਕਿਆਰਾ ਨੇ ਆਪਣੀ ਹਲਦੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਕਿਆਰਾ ਨੇ ਤਸਵੀਰਾਂ ‘ਚ ਫੁੱਲਾਂ ਦੇ ਗਹਿਣਿਆਂ ਨਾਲ ਆਪਣੇ ਲੁੱਕ ਨੂੰ ਵੱਖਰਾ ਬਣਾਇਆ ਹੈ।  ਦੋਵੇ ਇਕ ਦੂਜੇ ਨੂੰ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਤਸਵੀਰਾਂ ਦੇ ਲਈ ਅਲੱਗ ਅਲੱਗ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਿਆਰਾ ਨੇ ਲਿਖਿਆ ਕਿ, “Happy Holi from me and my love to you and yours''


1-2


ਮੁੰਬਈ Grand Reception


ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦਾ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 7 ਫਰਵਰੀ ਨੂੰ ਵਿਆਹ ਹੋਇਆ ਸੀ। ਇਸ ਦੌਰਾਨ ਦੋਵਾਂ ਨੇ ਮੁੰਬਈ ਵਿੱਚ ਸ਼ਾਨਦਾਰ ਰਿਸੈਪਸ਼ਨ  ਕੀਤੀ। ਉਹਨਾਂ ਦੀ ਰਿਸੈਪਸ਼ਨ ‘ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਾਸ਼ਲ ਹੋਏ ਸੀ।


1-3


ਵਿਆਹ ਤੋਂ ਬਾਅਦ ਦੋਵਾਂ ਨੇ ਕੰਮ ਕੀਤਾ ਸ਼ੁਰੂ  


ਕਿਆਰਾ ਤੇ ਸਿਧਾਰਥ ਆਪਣੇ ਪ੍ਰੋਜੈਕਟਾਂ ਦੀ ਸ਼ੂਟਿੰਗ 'ਤੇ ਵਾਪਸ ਕੰਮ ਕਰਨ ਲਗ ਗਏ ਹਨ। ਦਸ ਦਈਏ ਕਿ ਕਿਆਰਾ ਅਡਵਾਨੀ ਰਾਮ ਚਰਨ ਦੇ ਨਾਲ RC15 ਵਿੱਚ ਨਜ਼ਰ ਆਵੇਗੀ ਅਤੇ ਸਿਧਾਰਥ ਮਲਹੌਤਰਾ ਜਲਦ ਹੀ ਬਾਲੀਵੁੱਡ ਦੀ ਮਸ਼ਹੂਰ ਫਿੱਟ ਤੇ ਅਭਿਨੇਤਰੀ ਦਿਸ਼ਾ ਪਟਾਨੀ ਦੇ ਨਾਲ ਐਕਸ਼ਨ ਐਂਟਰਟੇਨਰ 'ਯੋਧਾ' 'ਚ ਨਜ਼ਰ ਆਉਣਗੇ।


 

Story You May Like