The Summer News
×
Friday, 17 May 2024

ਸ਼ਰਧਾ ਕਪੂਰ ਨੇ ਖਰੀਦੀ 4.5 ਕਰੋੜ ਦੀ ਸੁਪਰਕਾਰ, ਟਾਪ ਸਪੀਡ 325kmph

ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਕੋਲ ਕਈ ਕਾਰਾਂ ਹਨ ਅਤੇ ਹੁਣ ਉਨ੍ਹਾਂ ਨੇ ਹਾਲ ਹੀ 'ਚ ਇਕ ਨਵੀਂ ਕਾਰ ਵੀ ਖਰੀਦੀ ਹੈ ਪਰ, ਇਹ ਨਵੀਂ ਕਾਰ ਉਸ ਦੀਆਂ ਬਾਕੀ ਸਾਰੀਆਂ ਕਾਰਾਂ ਤੋਂ ਜ਼ਿਆਦਾ ਖਾਸ ਹੈ ਅਤੇ ਸ਼ਾਇਦ ਇਹ ਉਸ ਦੀ ਸਭ ਤੋਂ ਮਹਿੰਗੀ ਕਾਰ ਵੀ ਹੋਵੇਗੀ। ਦਰਅਸਲ, ਸ਼ਰਧਾ ਕਪੂਰ ਨੇ ਲੈਂਬੋਰਗਿਨੀ ਹੁਰਾਕਨ ਖਰੀਦੀ ਹੈ। ਇਸ ਦੀ ਕੀਮਤ ਕਰੀਬ 4.5 ਕਰੋੜ ਰੁਪਏ ਹੈ।


ਇਸ ਦੀ ਇਕ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ ਤੇ ਵੀ ਪੋਸਟ ਕੀਤੀ ਹੈ। ਤਸਵੀਰ ਵਿੱਚ ਉਹ ਕਾਰ ਦੇ ਅੱਗੇ ਬੈਠੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਆਪਣੀ ਲੈਂਬੋਰਗਿਨੀ ਹੁਰਾਕਨ ਟੇਕਨਿਕਾ ਦੀ ਡਿਲੀਵਰੀ ਲੈਣ ਤੋਂ ਬਾਅਦ, ਉਹ ਇਸ ਨੂੰ ਚਲਾਉਂਦੀ ਵੀ ਨਜ਼ਰ ਆਈ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਨੂੰ ਪਿਛਲੇ ਸਾਲ ਭਾਰਤ 'ਚ ਲਾਂਚ ਕੀਤਾ ਗਿਆ ਸੀ ਅਤੇ ਇਹ ਸਟੈਂਡਰਡ EVO ਤੋਂ ਜ਼ਿਆਦਾ ਪਾਵਰਫੁੱਲ ਵਰਜ਼ਨ ਹੈ। ਪਰ, ਇਹ ਸਭ ਤੋਂ ਸ਼ਕਤੀਸ਼ਾਲੀ Huracan ਨਹੀਂ ਹੈ ਕਿਉਂਕਿ ਇੱਕ ਟਰੈਕ-ਫੋਕਸਡ STO ਵੇਰੀਐਂਟ ਵੀ ਭਾਰਤੀ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹੈ। ਉਹ ਇਸ ਤੋਂ ਵੱਧ ਤਾਕਤਵਰ ਹੈ।


ਪਰਫਾਰਮੈਂਸ ਦੀ ਗੱਲ ਕਰੀਏ ਤਾਂ Lamborghini Huracan Tecnica ਸਿਰਫ 3.2 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਸਕਦੀ ਹੈ ਅਤੇ ਸਿਰਫ 9.1 ਸੈਕਿੰਡ ਵਿੱਚ 200 kmph ਤੱਕ ਪਹੁੰਚ ਸਕਦੀ ਹੈ। ਇਸ ਦੀ ਟਾਪ ਸਪੀਡ 325 ਕਿਲੋਮੀਟਰ ਪ੍ਰਤੀ ਘੰਟਾ ਹੈ

Story You May Like