The Summer News
×
Friday, 17 May 2024

56 ਹਜ਼ਾਰ ਦੇ ਪਾਰ ਪਹੁੰਚਿਆ ਸੈਂਸੈਕਸ, ਨਿਵੇਸ਼ਕਾਂ ਦੀ ਪੂੰਜੀ 10 ਲੱਖ ਕਰੋੜ ਰੁਪਏ ਵਧੀ

(ਸ਼ਾਕਸ਼ੀ ਸ਼ਰਮਾ)


ਭਾਰਤੀ ਸ਼ੇਅਰ ਬਾਜ਼ਾਰ ਵਿੱਚ ਦਿਨ ਸ਼ੁੱਕਰਵਾਰ ਨੂੰ ਬੜ੍ਹਤ ਦੇਖਣ ਨੂੰ ਮਿਲੀ. ਸੈਂਸੈਕਸ ਅਤੇ ਨਿਫਟੀ 7 ਹਫਤੇ ਦੇ ਉੱਚੇ ਪੱਧਰ ‘ਤੇ ਬੰਦ ਹੋਏ। ਬੈਂਕਿੰਗ, ਫਾਇਨਾਂਸ ਸ਼ੇਅਰਾਂ ‘ਚ ਚੰਗੀ ਖਰੀਦਦਾਰੀ ਰਹੀ ਉੱਥੇ ਹੀ ਆਟੋ, ਰੀਅਲਟੀ ਅਤੇ ਐੱਫਐੱਮਜੀ ਸ਼ੇਅਰਾਂ ‘ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਆਈ.ਟੀ., ਐਨਰਜੀ, ਫਾਰਮਾ ਸ਼ੇਅਰ ਦਬਾਅ ‘ਚ ਰਹੇ। ਕਾਰੋਬਾਰ ਦੇ ਅੰਤ ‘ਚ ਸੈਂਸੈਕਸ 390.28 ਅੰਕ ਭਾਵ 0.70 ਫੀਸਦੀ ਦੇ ਵਾਧੇ ਨਾਲ 56,072.23 ‘ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 114.20 ਅੰਕ ਭਾਵ 0.69 ਫੀਸਦੀ ਦੇ ਵਾਧੇ ਨਾਲ 16719.85 ‘ਤੇ ਬੰਦ ਹੋਇਆ ਦੱਸਣਯੋਗ ਹੈ ਕਿ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਪੂੰਜੀ ਇਸ ਹਫਤੇ 10 ਲੱਖ ਕਰੋੜ ਰੁਪਏ ਵਧੀ|


ਅੱਜ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,60,93,602.82 ਕਰੋੜ ਰੁਪਏ ਰਿਹਾ। ਪਿਛਲੇ 6 ਵਪਾਰਕ ਸੈਸ਼ਨਾਂ ਵਿੱਚ, BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 9,76,749.78 ਕਰੋੜ ਰੁਪਏ ਵਧ ਕੇ 2,60,93,602.82 ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ ਨਿਵੇਸ਼ਕਾਂ ਦੀ ਜਾਇਦਾਦ ਵਿੱਚ 10,27,622.17 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅੱਜ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਦੀ ਪੂੰਜੀ ‘ਚ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।


Story You May Like