The Summer News
×
Monday, 13 May 2024

ਦੇਖੋ ਕੇਂਦਰ ਸਰਕ‍ਾਰ ਨੇ Taxpayers ਨੂੰ ਕੀ ਦਿੱਤਾ ਤੋਹਫ਼ਾ!

ਨਵੀਂ ਦਿੱਲੀ : ਭਾਰਤ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਲਈ ਕਰਦਾਤਾਵਾਂ ਨੂੰ 31 ਮਾਰਚ ਤਕ ਦੇ ਸਮੇੰ ਨੂੰ ਅੱਗੇ ਵਧਾ ਦਿੱਤਾ ਹੈ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਦੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਵਲੋਂ ਜਾਰੀ ਇਕ ਪੱਤਰ ਵਿਚ ਇਸਦੀ ਜਾਣਕਾਰੀ ਦਿੱਤੀ ਗਈ ਹੈ। ਬੋਰਡ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਅਜਿਹਾ ਕਰਦਾਤਾਵਾਂ ਨੂੰ ਰਾਹਤ ਦੇਣ ਲਈ ਕੀਤਾ ਗਿਆ ਹੈ।


ਦੱਸ ਦੇਈਏ ਕਿ ਜਿੰਨਾ ਕਰਦਾਤਾਵਾਂ ਨੇ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਲਿੰਕ ਨਹੀਂ ਸੀ ਕਰਵਾਇਆ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਅਜਿਹਾ ਕਰ ਲੈਣ ਲਈ 31 ਮਾਰਚ 2023 ਤਕ ਸਮਾਂ ਦਿੱਤਾ ਗਿਆ ਸੀ। ਪਰ ਹੁਣ ਇਹ ਤਰੀਕ ਵਧਾ ਦਿੱਤੀ ਗਈ ਹੈ। ਨਵੇਂ ਜਾਰੀ ਆਦੇਸ਼ਾਂ ਅਨੁਸਾਰ ਕਰਦਾਤਾ ਹੁਣ 30 ਜੂਨ, 2023 ਤਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ।


ਦੱਸ ਦੇਈਏ ਕਿ 30 ਜੂਨ ਤਕ ਵੀ ਅਜਿਹਾ ਨਾ ਕਰਨ ਵਾਲੇ ਕਰਦਾਤਾਵਾਂ ਦੇ ਪੈਨ ਕਾਰਡ 1 ਜੁਲਾਈ ਨੂੰ inoperative ਹੋ ਜਾਣਗੇ। inoperative ਹੋਏ ਪੈਨ ਕਾਰਡ ਨੂੰ operative ਕਰਵਾਉਣ ਲਈ ਕਰਦਾਤਾ ਨੂੰ 30 ਦਿਨ ਦਾ ਸਮਾਂ ਦਿੱਤਾ ਜਾਵੇਗਾ ਅਤੇ ਉਹ ਇਸ ਦੌਰਾਨ 1000/- ਦੀ ਅਦਾਇਗੀ ਕਰ ਕੇ ਹੀ ਆਪਣਾ ਪੈਨ ਕਾਰਡ ਦੋਬਾਰਾ operative ਕਰਵਾ ਸਕਣਗੇ।

Story You May Like