The Summer News
×
Monday, 20 May 2024

ਨਵਾਜ਼ ਸ਼ਰੀਫ ’ਤੇ ਦੋ ਦਿਨਾਂ ਵਿੱਚ ਹੋਇਆ ਦੂਜਾ ਹਮਲਾ

ਚੰਡੀਗੜ੍ਹ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ’ਤੇ ਦੋ ਦਿਨਾਂ ਵਿਚ ਦੂਜਾ ਹਮਲਾ ਹੋਇਆ ਹੈ। ਉਨ੍ਹਾਂ ਦੇ ਬਰਤਾਨੀਆ ਵਿਚਲੇ ਦਫਤਰ ਵਿਚ ਵੀਹ ਲੋਕਾਂ ਨੇ ਹੰਗਾਮਾ ਕੀਤਾ। ਹਮਲਾਵਰ ਇਮਰਾਨ ਖਾਨ ਦੀ ਪਾਰਟੀ ਦੇ ਦੱਸੇ ਜਾ ਰਹੇ ਹਨ। ਪੁਲੀਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਵਿਅਕਤੀ ਨੇ ਸ਼ਰੀਫ ਵੱਲ ਮੋਬਾਈਲ ਸੁੱਟਿਆ ਸੀ ਜੋ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਲੱਗਿਆ ਸੀ।


Story You May Like