The Summer News
×
Friday, 17 May 2024

ਸਾਵਥਾਨ! ਜੇਕਰ Personal ਲੋਨ ਲੈਣ ਦੀ ਸੋਚ ਰਹੇ ਹੋ ਤਾਂ ਕਦੇ ਨਾ ਕਰਿਓ ਇਹ ਗਲਤੀ, ਨਹੀਂ ਤਾਂ ਬਾਅਦ 'ਚ ਪਛਤਾਉਗੇ..

ਚੰਡੀਗੜ੍ਹ : ਲੋਕ ਅਕਸਰ ਕਿਸੇ ਨਾ ਕਿਸੇ ਮੁਸ਼ਕਲ 'ਚ ਹੁੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਾਫੀ ਪੈਸਿਆਂ ਦੀ ਲੋੜ ਵੀ ਪੈ ਜਾਂਦੀ ਹੈ ਅਜਿਹੇ 'ਚ ਲੋਕ ਕਿਸੇ ਵਿਅਕਤੀ ਤੋਂ ਪੈਸੇ ਮੰਗਣ ਦੀ ਵਜਾਏ ਬੈਂਕ 'ਚ ਜਾ ਕੇ ਆਪਣਾ Personal ਲੈਣਾ ਵਧ ਪਸੰਦ ਕਰਦੇ ਹਨ। ਦਸ ਦੇਈਏ ਕਿ ਜੇਕਰ ਤੁਸੀ ਵੀ ਆਪਣਾ Personal ਲੋਨ ਲੈਣ ਦੀ ਸੋਚ ਰਹੇ ਹੋ ਤਾਂ ਉਸ ਲਈ ਤੁਹਾਨੂੰ ਆਪਣੀ ਕੋਈ ਕੀਮਤੀ ਵਸਤੂ ਗਿਰਵੀ ਰੱਖਣ ਦੀ ਜ਼ਰੂਰਤ ਨਹੀਂ ਹੈ। ਪ੍ਰੰਤੂ ਫੇਰ ਵੀ ਇਹ ਬਾਕੀ ਲੋਨਾ ਨਾਲੋਂ ਜਿਆਦਾ ਮਹਿੰਗਾ ਹੁੰਦਾ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਜੇਕਰ ਤੁਸੀ ਵੀ ਇਹ ਲੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਆਓ ਤੁਹਾਨੂੰ ਉਹਨਾਂ ਗੱਲਾਂ ਬਾਰੇ ਵੀ ਦਸ ਦਿੰਦੇ ਹਾਂ :


1. ਜੇਕਰ ਤੁਸੀਂ Personal ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਨਿੱਜੀ ਕਰਜ਼ਾ ਸਿਰਫ਼ ਓਨਾ ਹੀ ਲਵੋ ਜਿਨ੍ਹਾਂ ਕਿ ਤੁਸੀ ਬਾਅਦ 'ਚ ਵਾਪਿਸ ਕਰ ਸਕੋ। ਅਤੇ ਲੋਨ ਲੈਣ ਤੋਂ ਪਹਿਲਾ ਇਸਦੀ EMI ਦੀ ਜਾਂਚ ਸਹੀ ਢੰਗ ਨਾਲ ਕਰਵਾ ਲੈਣੀ ਚਾਹੀਦੀ ਹੈ।


2. ਤੁਹਾਡਾ Credit score ਚੰਗਾ ਹੋਣਾ ਚਾਹੀਦਾ ਹੈ,ਜੇਕਰ ਅਜਿਹਾ ਨਹੀਂ ਹੈ ਤਾਂ ਬੈਂਕ ਤੁਹਾਡੇ ਤੋਂ ਜਿਆਦਾ ਵਿਆਜ ਦਰ ਵਸੂਲ ਸਕਦਾ ਹੈ।


3. ਆਪਣਾ Personal ਲੋਨ ਲੈਣ ਤੋਂ ਪਹਿਲਾ ਤੁਹਾਨੂੰ ਬਾਕੀ ਹੋਰ ਬੈਂਕਾਂ ਦੀਆਂ ਵਿਆਜ ਦਰਾਂ ਪਤਾ ਕਰ ਲੈਣਾ ਚਾਹੀਦਾ ਹੈ,ਤੁਹਾਨੂੰ ਆਪਣਾ ਲੋਨ ਉਸ ਸਥਾਨ ਤੋਂ ਲੈਣਾ ਚਾਹੀਦਾ ਹੈ ਜਿੱਥੇ ਵਿਆਜ ਦਰ ਘੱਟ ਹੋਵੇ।


4. ਦਸ ਦੇਈਏ ਕਿ ਇਹ ਲੋਨ ਬਹੁਤ ਮਹਿੰਗਾ ਹੁੰਦਾ ਹੈ, ਆਮ ਤੌਰ 'ਤੇ ਬੈਂਕ ਨਿੱਜੀ ਕਰਜ਼ਿਆਂ 'ਤੇ 15 ਤੋਂ 20 % ਵਿਆਜ ਲੈਂਦੇ ਹਨ। ਇਸ ਲਈ ਤੁਹਾਨੂੰ ਲੋਨ ਉਸ ਹਿਸਾਬ ਨਾਲ ਲੈਣਾ ਚਾਹੀਦਾ ਹੈ ਜਿਵੇ ਸਮੇਂ ਤੱਕ ਤੁਸੀ ਕਰਜ਼ਾ ਚੁਕਾ ਸਕੋ।
(ਮਨਪ੍ਰੀਤ ਰਾਓ)

Story You May Like