The Summer News
×
Monday, 20 May 2024

ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸਹਿਰ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਲਾਇਆ ਧਰਨਾ

(ਰੋਹਿਤ) 


ਦੋਰਾਹਾ : ਪਿਛਲੇ ਲੰਮੇ ਸਮੇਂ ਤੋਂ ਦੋਰਾਹਾ ਸਹਿਰ ਦੀ ਮੁੱਖ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਦੋਰਾਹਾ ਵਾਸੀਆਂ ਨੇ ਕੌਂਸਲਰ ਰਜਿੰਦਰ ਗਹੀਰ, ਆਪ ਦੇ ਆਗੂ ਗੁਰਚਰਨ ਸਿੰਘ ਕਾਲਾ, ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ ਦੀ ਰਹਿਨੁਮਾਈ ਹੇਠ ਪਹਿਲਾਂ ਬੇਅੰਤ ਸਿੰਘ ਚੌਕ ਫਿਰ ਰਾਜਵੰਤ ਹਸਪਤਾਲ ਦੇ ਸਾਹਮਣੇ ਜੀ.ਟੀ ਰੋਡ ਧਰਨਾ ਲਾਇਆ । ਜਿਸਨੂੰ ਸੰਬੋਧਨ ਕਰਦਿਆਂ ਕੌਂਸਲਰ ਰਾਜਿੰਦਰ ਗਹੀਰ ਨੇ ਕਿਹਾ ਕਿ ਸਹਿਰ ਅੰਦਰ ਕਈ ਜਗਾ ਤੇ ਸੀਵਰੇਜ ਦਾ ਗੰਦਾ ਪਾਣੀ ਖੜਾ ਹੋ ਜਿਸ ਕਾਰਨ ਸਹਿਰ ਵਾਸੀ ਨਗਰ ਕੌਂਸਲ ਦੋਰਾਹਾ ਤੋ ਦੁੱਖੀ ਹਨ ਤੇ ਗੰਦਾ ਪਾਣੀ ਗਲੀਆਂ ਦੇ ਨਾਲ ਨਾਲ ਘਰਾਂ ਵਿਚ ਵੀ ਦਾਖਲ ਹੋ ਚੁੱਕਾ ਹੈ ਜਿਸ ਕਰਕੇ ਬੀਮਾਰੀਆਂ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ।


ਉਹਨਾਂ ਨਗਰ ਕੌਂਸਲ ਗੰਦੇ ਪਾਣੀ ਦਾ ਕੋਈ ਨਿਕਾਸ ਨਹੀ ਕਰ ਰਹੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਕੁੰਭ ਦੀ ਨੀਂਦ ਸੁੱਤੇ ਪਏ ਹਨ ਤੇ ਉਹਨਾਂ ਨੂੰ ਸਹਿਰ ਵਾਸੀਆਂ ਦਾ ਕੋਈ ਫਿਕਰ ਨਹੀਂ। ਉਹਨਾਂ ਕਿਹਾ ਜੈਪੁਰਾ ਰੋਡ ਸਮੇਤ ਤਿੰਨ ਵਾਰਡ ਤਾ ਸੀਵਰੇਜ ਦੇ ਪਾਣੀ ਤੋ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਸਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀ ਇਹਨੀ ਗੂੜੀ ਨੀਂਦ ਸੁੱਤੇ ਹਨ ਉਹਨਾਂ ਨੇ ਅੱਜ ਆ ਕੇ ਧਰਨੇ ਵਾਲਿਆਂ ਦੀ ਸਾਰ ਨਹੀ ਲਈ। ਸਹਿਰ ਵਾਸੀਆਂ ਨੇ ਇਸ ਮੌਕੇ ਨਗਰ ਕੌਂਸਲ ਤੇ ਹਲਕਾ ਵਿਧਾਇਕ ਇੰਜ ਮਨਵਿੰਦਰ ਸਿੰਘ ਗਿਆਸਪੁਰਾ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉੱਚੇਚੇ ਤੌਰ ਤੇ ਪੁੱਜੇ ਐਸ ਡੀ ਐਮ ਪਾਇਲ ਮੈਡਮ ਜਸਲੀਨ ਕੌਰ ਭੁੱਲਰ ਧਰਨੇ ਵਾਲੇ ਜਗਾ ਤੇ ਪੁੱਜੇ ਤੇ ਉਹਨਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਭਰੋਸੇ ਤੋ ਬਾਅਦ ਧਰਨਾ ਉਠਾ ਦਿੱਤਾ ਗਿਆ।


Story You May Like