The Summer News
×
Friday, 17 May 2024

ਰਾਖੀ ਸਾਵੰਤ ਨੇ ਕਿਆਰਾ-ਸਿਧਾਰਥ ਦੇ ਵਿਆਹ ‘ਤੇ ਬੋਲੇ ਅਜਿਹੇ ਬੋਲ ਕਿ ਭੜਕੇ fans, ਦੇਖੋ ਵੀਡੀਓ

ਚੰਡੀਗੜ੍ਹ : ਰਾਖੀ ਸਾਵੰਤ ਦਾ ਨਾਮ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਕ ਪਾਸੇ ਰਾਖੀ ਸਾਵੰਤ ਦਾ ਟੁੱਟਿਆ ਵਿਆਹ ਵੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਬਾਲੀਵੁੱਡ ਦੀ ਮਸ਼ਹੂਰ ਜੋੜੀ ਵੀ ਸੋਸ਼ਲ ਮੀਡੀਆਂ ‘ਤੇ ਕਾਫੀ ਛਾਈ ਹੋਈ ਹੈ। ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਤਸਵੀਰਾਂ 'ਚ ਵਾਈਰਲ ਹੋ ਰਹੀਆਂ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ ਦੋਵਾਂ ਦੀ ਇੱਕਠੇ ਗਲ ਕਿਉਂ ਕੀਤੀ ਜਾ ਰਹੀ ਹੈ ਤਾਂ ਅਸੀਂ ਦਸਦੇ ਹਾਂ ਕਿ ਰਾਖੀ ਨੇ ਇਸ ਜੋੜੇ ਵੱਲ ਵੇਖ ਕੇ ਕਿਹਾ ਜਦ ਵੀ ਪਿਆਰ ਕਰਨ ਵਾਲਿਆ ਨੂੰ ਦੇਖਦੀ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ।


ਕਿਆਰਾ-ਸਿਧਾਰਥ ਦੇ ਵਿਆਹ 'ਤੇ ਰਾਖੀ ਨੇ ਜਾਣੋ ਕਿ ਕਿਹਾ ਅਜਿਹਾ ਕਿ ਪ੍ਰਸ਼ੰਸਨ ਹੋਏ ਗੁੱਸਾ


ਰਾਖੀ ਸਾਵੰਤ ਨੇ ਮੀਡੀਆਂ ਸਾਹਮਣੇ ਕਿਹਾ ਕਿ , “ਕਿਆਰਾ ਤੇ ਸਿਧਾਰਥ ਦੇ ਵਿਆਹ ਦੀਆਂ ਖਬਰਾਂ ਕਾਫੀ ਚੱਲ ਰਹੀਆਂ ਹਨ। ਤੇ ਦੂਜੇ ਪਾਸੇ ਮੇਰਾ ਵਿਆਹ ਟੁੱਟ ਰਿਹਾ ਹੈ ਇਸ ਦੀਆਂ ਖਬਰਾਂ ਚੱਲ ਰਹਿਆਂ ਹਨ। ਕਿਸੇ ਦੇ ਵਿਆਹ ਬਾਰੇ ਸੁਣ ਕੇ ਜਾ ਫਿਰ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਦਾ ਹੈ। ਜਦੋਂ ਵੀ ਮੈਂ ਕਿਸੇ ਪਿਆਰ ਕਰਨ ਵਾਲੇ ਨੂੰ ਦੇਖਦੀ ਹਾਂ ਤਾਂ ਮੈਂ ਰੋਂਦੀ ਹਾਂ। " ਰਾਖੀ ਸਾਵੰਤ ਦੇ ਇਸ ਬਿਆਨ ‘ਤੇ ਉਹ ਬੁਰੀ ਤਰ੍ਹਾਂ ਟ੍ਰੋਲ ਹੋ ਰਹੀ ਹੈ। ਪ੍ਰਸ਼ੰਸਕ ਉਸ ਦੀ ਇਸ ਗੱਲ ਤੋਂ ਬਹੁਤ ਨਾਰਾਜ਼ ਹਨ।


ਰਾਖੀ ਸਾਵੰਤ ਦਾ ਟੁੱਟ ਰਿਹਾ ਵਿਆਹ


ਰਾਖੀ ਹਾਲ ਹੀ ਵਿੱਚ ਆਦਿਲ ਦੁਰਾਨੀ ਨਾਲ ਵਿਆਹ ਦੀ ਤਸਵੀਰ ਸਾਹਮਣੇ ਆਈ ਸੀ। ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ। ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।  ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ  ਉਸ ਨੇ ਮੇਰੀ ਮਾਂ ਨੂੰ ਮਾਰ ਕੇ ਰੱਖੀ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਆਦਿਲ ਰਾਖੀ ਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ।


 

Story You May Like