The Summer News
×
Friday, 17 May 2024

ਰਾਖੀ ਸਾਵੰਤ ਨੇ ਦੁਬਈ ‘ਚ ਕੀਤਾ ਕੁਝ ਅਜਿਹਾ ਕਿ ਫਿਰ ਆਈ ਸੁਰਖੀਆਂ ‘ਚ, ਦੋਖੋ ਤਸਵੀਰਾਂ

ਚੰਡੀਗੜ੍ਹ : ਰਾਖੀ ਸਾਵੰਤ ਸੋਸ਼ਲ ਮੀਡੀਆਂ ‘ਤੇ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦਸ ਦਈਏ ਕਿ ਰਾਖੀ ਸਾਵੰਤ ਨੇ ਹਾਲ ਹਿ ‘ਚ ਦੁਬਈ 'ਚ ਨਵਾਂ ਘਰ ਖਰੀਦਿਆ। ਇਸ ਦੇ ਨਾਲ ਹੀ ਉਸ ਨੇ ਨਵੀਂ ਕਾਰ ਵੀ ਖਰੀਦੀ। ਇਸ ਸਭ ਦੇ ਵਿੱਚ ਰਾਖੀ ਆਪਣੇ ਪਤੀ ਆਦਿਲ ਖਾਨ ਨੂੰ ਯਾਦ ਕਰਕੇ ਭਾਵੁਕ ਹੋ ਗਈ। ਜਿਸ ਦੌਰਾਨ ਉਹ ਆਪਣੇ ਹੰਝੂ media ਸਾਹਮਣੇ ਛੁਪਾ ਨਾ ਸਕੀ। ਆਪਣੀ ਬੀਤੀ ਜ਼ਿੰਦਗੀ ਨੂੰ ਛੱਡ ਕੇ ਰਾਖੀ ਸਾਵੰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਉਸ ਨੇ ਆਪਣੇ ਕਰੀਅਰ ‘ਤੇ ਇੰਨਾ ਜ਼ਿਆਦਾ ਧਿਆਨ ਦਿੱਤਾ ਕਿ ਉਸ ਨੇ ਨਵਾਂ ਘਰ ਖਰੀਦ ਲਿਆ।


ਰਾਖੀ ਸਾਵੰਤ ਨੇ ਦੁਬਈ ਚ ਬਣਾਈ property


12


ਰਾਖੀ ਸਾਵੰਤ ਬਾਲੀਵੁੱਡ ਦੀ ਡਰਾਮਾ queen ਨੇ ਬੀਤੀ ਜ਼ਿੰਦਗੀ ਨੂੰ ਭੁਲਾ ਕੇ ਨਵੇਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਦਸ ਦਈਏ ਕਿ ਰਾਖੀ ਕਾਫੀ ਸਮੇਂ ਤੋਂ ਦੁਬਈ 'ਚ ਸੀ। ਰਾਖੀ ਆਪਣੀ ਅਕੈਡਮੀ ਲਾਂਚ ਕਰਨ ਦੁਬਈ ਗਈ ਸੀ। ਰਾਖੀ ਸਾਵੰਤ ਨੇ ਬੀਤੇ ਦਿਨ ਹੀ ਦੁਬਈ ਤੋਂ ਵਾਪਸ ਆਈ ਹੈ। ਵਾਪਸ ਆਉਂਦੇ ਹੀ ਏਅਰਪੋਰਟ 'ਤੇ ਰਾਖੀ ਨੇ ਮੀਡੀਆਂ ਨਾਲ ਗਲ ਕਰਦੇ ਹੋਏ ਦੱਸਿਆ ਕਿ ਉੱਥੇ ਇੱਕ ਘਰ ਖਰੀਦਿਆ, ਇੱਕ ਕਾਰ ਅਤੇ ਮੈਂ ਆਪਣੀ ਅਕੈਡਮੀ  ਲਾਂਚ ਕੀਤੀ ਹੈ। ਇਸ ਦੇ ਨਾਲ ਹੀ ਰਾਖੀ ਗੱਲ ਕਰਦੇ ਹੋਏ ਪਤੀ ਆਦਿਲ ਨੂੰ ਯਾਦ ਕਰਕੇ ਭਾਵੁਕ ਹੋ ਗਈ।


ਰਾਖੀ ਨੂੰ ਪਤੀ ਆਦਿਲ ਦੀ ਆਈ ਯਾਦ


12-1


ਰਾਖੀ ਨੇ ਕਿਹਾ ਕਿ ਜਿੱਥੇ ਇਸ ਵਕਤ ਉਹ ਖੜੀ ਹੈ ਉੱਥੇ ਆਦਿਲ ਨੇ ਮੇਰੇ ਲਈ ਗੁਲਾਬ ਦੇ  ਫੁੱਲਾਂ ਦੀ ਬੋਛਾਰ ਕੀਤੀ ਸੀ। ਉਹ ਮੇਰੇ ਜ਼ਿੰਦਗੀ ਦੇ ਬਹੁਤ ਹੀ ਪਿਆਰੇ ਦਿਨ ਸੀ। ਜੋ ਕਿ ਮੈਨੂੰ ਬਹੁਤ ਹੀ ਯਾਦ ਆ ਰਹੇ ਹਨ।


ਜੇਲ੍ਹ ਚ ਹੈ ਆਦਿਲ ਖਾਨ


12-2 


ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ‘ਤੇ ਅਭਿਨੇਤਰੀ ਨੇ ਪੁਲਿਸ ਨੇ ਮਾਮਲਾ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਉਸ ਨੂੰ ਮੁਬੰਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ। ਰਾਖੀ ਨੇ ਪਤੀ ਉਤੇ ਦੋਸ਼ ਲਗਾਏ ਹਨ, ਆਦਿਲ ਦਾ ਵਿਆਹੇ ਹੋਣ ਦੇ ਬਾਵਜੂਦ ਵੀ relationship  ‘ਚ ਹੈ। ਇਸ ਦੇ ਨਾਲ ਹੀ ਉਸ ਨੇ ਮੇਰੇ ਬਹੁਤ ਸਾਰੇ ਪੈਸੇ ਵੀ ਲਏ ਹਨ। ਜੋ ਕਿ ਹੁਣ ਉਹ ਮੈਨੂੰ ਵਾਪਿਸ ਨਹੀਂ ਕਰ ਰਿਹਾ ਹੈ।  ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ  ਉਸ ਨੇ ਮੇਰੀ ਮਾਂ ਨੂੰ ਮਾਰ ਕੇ ਰੱਖੀ ਦਿੱਤਾ ਹੈ, ਮੇਰੀ ਮਾਂ ਦੀ ਮੌਤ ਦਾ ਜ਼ਿੰਮੇਵਾਰ ਸਿਰਫ ਆਦਿਲ ਹੈ। ਆਦਿਲ ਰਾਖੀ ਨੂੰ ਮਾਰਦਾ ਵੀ ਹੈ। ਰਾਖੀ ਨੇ ਕਿਹਾ ਕਿ ਉਹ ਸ਼ਾਮ ਨੂੰ ਘਰ ਆਉਂਦਾ ਹੈ ਅਤੇ ਉਸ ਨੂੰ ਕਾਫੀ ਮਾਰਦਾ ਹੈ। ਰਾਖੀ ਨੇ ਮੀਡੀਆਂ ਸਾਹਮਣੇ ਆਪਣੇ ਜਖਮ ਵੀ ਦਿਖਾਏ ਸੀ। ਰਾਖੀ ਨੇ ਆਦਿਲ ਦੇ ਖਿਲਾਫ ਆਈਪੀਸੀ ਦੀ ਧਾਰਾ 498ਏ, 377, 406, 323,504, 506 ਦੇ ਤਹਿਤ ਐਫਆਈਆਰ ਦਰਜ ਕਰਵਾਈ ਸੀ। ਆਦਿਲ ਦਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਰਾਖੀ ਉਸ ਨੂੰ ਤਲਾਕ ਨਹੀਂ ਦੇਵੇਗੀ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਉਸ ਨੂੰ ਤਲਾਕ ਦਿੰਦੀ ਹੈ ਤਾਂ ਉਹ ਕਿਸੇ ਹੋਰ ਨਾਲ ਵਿਆਹ ਕਰ ਲਵੇਗਾ।


 

Story You May Like