The Summer News
×
Friday, 17 May 2024

ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਨੇੜੇ 1000 ਏਕੜ ‘ਚ ਲੱਗਣ ਵਾਲਾ ਟੈਕਸਟਾਈਲ ਪਾਰਕ ਪ੍ਰੋਜੈਕਟ ਹੋਇਆ ਰੱਦ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਪ੍ਰਧਾਨਮੰਤਰੀ ਯੋਜਨਾ ਮਿੱਤਰਾ ਤਹਿਤ ਲੁਧਿਆਣਾ ਦੇ ਮੱਤੇਵਾੜਾ ਜੰਗਲ ਤੇ ਸਤਲੁਜ ਦਰਿਆ ਨੇੜੇ 1000 ਏਕੜ ‘ਚ ਲੱਗਣ ਵਾਲਾ ਟੈਕਸਟਾਈਲ ਪਾਰਕ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਜਿਸ ਕਰਕੇ ਵਾਤਾਵਰਣ ਪ੍ਰੇਮੀਆਂ ਵਿਚ ਤਾਂ ਖੁਸ਼ੀ ਦੀ ਲਹਿਰ ਹੈ। ਪਰ ਪੰਜਾਬ ਦੇ ਸਨਅਤੀ ਵਿਕਾਸ ਤੇ ਕੱਪੜਾ ਸਨਅਤ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਾਜੈਕਟ ਤੇ ਰੋਕ ਲੱਗਣ ਨਾਲ ਸਨਅਤਕਾਰ ਕਾਫੀ ਮਾਯੂਸ ਹਨ। ਸਨਅਤਕਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਇਹ ਪ੍ਰੋਜੈਕਟ ਕਿਸੇ ਹੋਰ ਥਾਂ ਜਲਦ ਪਾਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਮੈਗਾ ਟੈਕਸਟਾਈਲ ਪਾਰਕ ਪ੍ਰੋਜੈਕਟ ਤੇ 30 ਫ਼ੀਸਦੀ ਯਾਨੀ ਕਿ 500 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ ਅਤੇ ਪ੍ਰੋਜੈਕਟ ਤਿਆਰ ਕਰਨ ਤੇ ਰਾਜ ਸਰਕਾਰ ਨੂੰ 200 ਕਰੋੜ ਰੁਪਏ ਖਰਚ ਕਰਨੇ ਪੈਣਗੇ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ 7 ਮੈਗਾ ਟੈਕਸਟਾਈਲ ਪਾਰਕਾਂ ਤੇ 4445 ਕਰੋੜ ਰੁਪਏ ਖਰਚ ਕਰਨ ਦਾ ਟਿੱਚਾ ਮਿੱਥਿਆ ਗਿਆ ਹੈ। ਇਸ ਪ੍ਰੋਜੈਕਟ ਦੇ ਰੱਦ ਹੋਣ ਨਾਲ ਲੁਧਿਆਣਾ ਦੀ ਇੰਡਸਟਰੀ ਦਾ ਇਹ ਹੈ ਕਹਿਣਾ :



ਨਿਟਵਿਅਰ ਐਂਡ ਟੈਕਸਟਾਈਲ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਰੱਦ ਹੋਣ ਨਾਲ ਸਿਰਫ਼ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਤਰੱਕੀ ਤੇ ਪਾਣੀ ਫਿਰ ਗਿਆ ਹੈ। ਸਰਕਾਰ ਦਾ ਸਨਅਤਕਾਰਾਂ ਨਾਲ ਬਿਨ੍ਹਾਂ  ਸਲਾਅ ਕੀਤੇ ਫ਼ੈਸਲਾ ਜਾਰੀ ਕਰਨਾ ਇੰਡਸਟਰੀ ਦੀ ਤਰੱਕੀ ‘ਚ ਰੁਕਾਵਟ ਹੈ। ਸਰਕਾਰ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਕੋਈ ਹੋਰ ਜਗ੍ਹਾ ਦੇਖ ਕੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਜਾਵੇ ਤਾਂ ਜੋ ਇੰਡਸਟਰੀ ਪ੍ਰਫੁੱਲਤ ਹੋ ਸਕੇ।



ਚਰਨਜੀਵ ਐਂਡ ਸੰਸ ਦੇ ਐਮ ਡੀ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਿਨਾਂ ਜਾਂਚ ਪੜਤਾਲ ਕੀਤੇ। ਇਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਨਹੀਂ ਲੈਣਾ ਚਾਹੀਦਾ ਸੀ ਇਸ ਦੇ ਨਾਲ ਇੰਡਸਟਰੀ ਦਾ ਵੱਡਾ ਨੁਕਸਾਨ ਹੋਇਆ ਹੈ। ਜੇਕਰ ਸਰਕਾਰ ਜਲਦ ਤੋਂ ਜਲਦ ਕੋਈ ਹੋਰ ਨਵੀਂ ਜਗ੍ਹਾ ਲੈ ਕੇ ਇਸ ਪ੍ਰੋਜੈਕਟ ਤੇ ਕੰਮ ਨਹੀਂ ਕਰੇਗੀ ਤੇ ਲੁਧਿਆਣਾ ਤੇ ਇੰਡਸਟਰੀ ਜਲਦ ਹੀ ਦੂਜੇ ਰਾਜਾਂ ‘ਚ ਕਾਰੋਬਾਰ ਕਰਨ ਲਈ ਮਜਬੂਰ ਹੋ ਜਾਵੇਗੀ।


Story You May Like