लुधियाना के लोग पीढ़ीगत राजनीति पर नहीं बल्कि काम पर वोट देंगे - अशोक पराशर पप्पी
ਯੂਥ ਕਾਂਗਰਸ ਵਲੋਂ ਮਹਿੰਗਾਈ ਖਿਲਾਫ਼ ਰੋਸ ਮੁਜ਼ਾਹਰਾ, ਜੰਮ ਕ ਕੀਤੀ ਨਾਅਰੇਬਾਜ਼ੀ
ਲੁਧਿਆਣਾ : ਯੂਥ ਕਾਂਗਰਸ ਵਲੋਂ ਮਹਿੰਗਾਈ ਖਿਲਾਫ ਗੁੱਸਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਘੰਟਾਘਰ ਚੌਕ ਸਥਿਤ ਭਾਜਪਾ ਦੇ ਜ਼ਿਲਾ ਹੈੱਡਕੁਆਰਟਰ ਦੇ ਬਾਹਰ ਧਰਨਾ ਦਿੱਤਾ ਗਿਆ। ਹਾਲਾਂਕਿ, ਭਾਜਪਾ ਹੈੱਡਕੁਆਰਟਰ ਦੀ ਪੁਲਿਸ ਨੇ ਪਹਿਲਾਂ ਹੀ ਬੈਰੀਕੇਡਿੰਗ ਕਰ ਦਿੱਤੀ ਸੀ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਿਸ ਨੇ ਯੂਥ ਕਾਂਗਰਸੀਆਂ ਨੂੰ ਚੌਕ ਵਿੱਚ ਹੀ ਰੋਕ ਲਿਆ ਤੇ ਕੁਝ ਸਮੇਂ ਲਈ ਯੂਥ ਕਾਂਗਰਸੀਆਂ ਨੇ ਧਰਨਾ ਦਿੱਤਾ, ਜਿਸ ਮਗਰੋਂ ਪੁਲਿਸ ਨਾਲ ਉਨ੍ਹਾਂ ਦੀ ਮਾਮੂਲੀ ਝੜਪ ਵੀ ਹੋਈ। ਯੂਥ ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਤੇ ਜੀਐਸਟੀ ਲਾਏ ਜਾਣ ਕਾਰਨ ਲੋਕਾਂ ਤੇ ਮਹਿੰਗਾਈ ਦਾ ਬੋਝ ਵੱਧ ਗਿਆ ਹ। ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।