The Summer News
×
Friday, 17 May 2024

Father’s day 'ਤੇ ਇੰਝ ਕੀਤਾ Priyanka ਨੇ ਪਤੀ ਨਿਕ ਨੂੰ wish, ਮਰਹੂਮ ਪਿਤਾ ਨੂੰ ਯਾਦ ਕਰਕੇ ਸਾਂਝਾ ਕੀਤਾ Emotional note

ਚੰਡੀਗੜ੍ਹ : 18 ਜੂਨ ਨੂੰ ਸਾਰੀ ਦੁਨੀਆ ਵਿਚ Father’s day ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਹਰ ਕਿਸੇ ਨੇ ਇਸ ਦਿਵਸ ਨੂੰ ਮਨਾਇਆ ਹੋਵੇਗਾ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਿਤਾਰਿਆ ਨੇ ਵੀ ਇਸ ਦਿਵਸ ਨੂੰ ਧੂਮਧਾਮ ਨਾਲ ਮਨਾਇਆ। ਹਰ ਕਿਸੇ ਨੇ ਆਪਣੇ ਪਿਤਾ ਨੂੰ ਖਾਸ ਤਰੀਕੇ ਨਾਲ Wish ਕੀਤੀ ਨਾਲ ਹੀ ਉਹਨਾਂ ਨੂੰ Surprises ਵੀ ਦਿੱਤੇ। ਇਸ ਦੌਰਾਨ ਬਾਲੀਵੁੱਡ ਅਤੇ ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਵੀ ਸੋਸ਼ਲ ਮੀਡੀਆ ਉਤੇ ਬਹੁਤ ਹੀ ਪਿਆਰ ਨਾਲ ਆਪਣੇ ਪਤੀ ਇਕ ਨੋਟ ਲਿਖਿਆ। ਇਸ ਦੇ ਨਾਲ ਹੀ ਉਸ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਕੁਝ ਪਿਆਰੀ ਗੱਲਾਂ ਕਹਿਆ ਨਾਲ ਹੀ ਆਪਣੇ Father In law ਕੇਵਿਨ ਜੋਨਸ ਨੂੰ ਵੀ Wish ਕੀਤਾ।   


10


ਪ੍ਰਿੰਅਕਾਂ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ


ਦਸ ਦਈਏ ਕਿ ਪ੍ਰਿੰਅਕਾਂ ਦੀ ਇਸ ਤਸਵੀਰ ਵਿਚ ਨਿਕ ਆਪਣੀ ਬੇਟੀ ਨਾਲ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਪ੍ਰਿਅੰਕਾ ਦੇ Father In law ਕੇਵਿਨ ਦੀ ਹੈ ਜੋ ਕਿ ਆਪਣੀ ਪੋਤੀ ਨੂੰ ਗੋਦ 'ਚ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਤੀਜੀ ਤਸਵੀਰ 'ਚ ਪ੍ਰਿਅੰਕਾ ਦੇ ਮਾਤਾ-ਪਿਤਾ ਇਕੱਠੇ ਨਜ਼ਰ ਆ ਰਹੇ ਹਨ। ਸਭ ਦੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਿੰਅਕਾਂ ਨੇ ਬਹੁਤ ਪਿਆਰ ਭਰਿਆ ਨੋਟ ਲਿਖਿਆ।


10-2


ਪ੍ਰਿਅੰਕਾ ਨੇ ਲਿਖਿਆ ਪਿਆਰਾ ਨੋਟ


ਪ੍ਰਿਅੰਕਾ ਨੇ ਲਿਖਿਆ ਕਿ – ਉਹ ਤੁਹਾਡਾ ਸਭ ਤੋਂ ਵੱਡਾ ਚੈਂਪੀਅਨ ਹੈ.. ਜਦੋਂ ਤੁਸੀਂ ਜਿੱਤੋਗੇ ਤਾਂ ਉਹ ਬਹੁਤ ਖੁਸ਼ ਹੋਣਗੇ। ਉਸ ਦੀ ਸਿਆਣਪ ਤੁਹਾਡੇ ਮੋਢੇ 'ਤੇ ਹੋਵੇਗੀ, ਤੁਹਾਡੇ ਹੰਝੂ ਉਹਨਾਂ ਦਾ heart break ਕਰ ਦੇਣਗੇ। ਪਿਤਾ ਤੁਹਾਨੂੰ ਕਦੇ ਨਹੀਂ ਦਿਖਾਉਗੇ ਕਿ ਉਹ ਦੁਖੀ ਹਨ। ਉਹਨਾਂ ਦੀ ਖੁਸ਼ੀ ਤੁਹਾਡੀ ਖੁਸ਼ੀ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਨਿਕ ਸਾਡੇ ਹੋਣ ਲਈ ਤੁਹਾਡਾ ਧੰਨਵਾਦ। MM ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ। ਤੁਹਾਨੂੰ ਪਿਆਰ ਕਰਦੀ ਹਾਂ ਪਾਪਾ ਕੇ ਜੋਨਸ ਤੁਸੀਂ ਅੱਜ ਤੇ ਹਰ ਰੋਜ਼ ਬਹੁਤ ਖਾਸ ਸੀ। Happy Father’s day ਜੇ ਹੋ ਸਕੇ ਤਾਂ ਉਨ੍ਹਾਂ ਨੂੰ ਜੱਫੀ ਪਾਓ। Miss you ਪਾਪਾ। ਇਸ ਦੌਰਾਨ ਨਿਕ ਨੇ ਪ੍ਰਿਅੰਕਾ ਦੀ ਪੋਸਟ 'ਤੇ ਖੂਬ ਸਾਰਾ ਪਿਆਰ ਨਾਲ heart ਭੇਜ ਕੇ ਕਮੈਂਟ ਕੀਤਾ।


10-3


ਪੋਸਟ 'ਤੇ ਪ੍ਰਸ਼ੰਸਕਾਂ ਕਰ ਰਹੇ ਖੂਬ ਕੁਮੇਂਟ


ਪ੍ਰਿੰਅਕਾਂ ਦੀ ਪੋਸਟ ਨੂੰ ਪ੍ਰਸ਼ੰਸਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਪ੍ਰਸ਼ੰਸਕ Happy Father’s day ਦੀਆਂ ਮੁਬਾਰਕਾਂ ਦੇ ਰਹੇ ਹਨ। ਕਈ ਦੇ ਕੁਮੇਂਟ ਆ ਰਹੇ ਹਨ ਕਿ ਪਿਤਾ ਅਤੇ ਬੇਟੀ ਦੀ ਜੋੜੀ ਬਹੁਤ ਪਿਆਰੀ ਹੈ। ਇਸ ਦੇ ਨਾਲ ਹੀ ਕਈ ਅਦਾਕਾਰ ਵੀ ਇਸ ਪੋਸਟ ਨੂੰ like ਅਤੇ ਕੁਮੇਂਟ ਕਰ ਰਹੇ ਹਨ।    


(Sonam Malhotra)


 

Story You May Like