The Summer News
×
Friday, 17 May 2024

ਪ੍ਰਿਅੰਕਾ ਚੋਪੜਾ ਦੀ ਬੇਟੀ ਦੀ ਤਸਵੀਰ ਹੋ ਰਹੀ ਵਾਇਰਲ, ਲੱਖਾਂ ਦੇ ਬੈਗ ਨਾਲ ਖੇਡਦੀ ਨਜ਼ਰ ਆਈ ਮਾਲਤੀ, ਪ੍ਰਸ਼ੰਸਕਾਂ ਨੇ ਕਿਹਾ “Wow”

ਚੰਡੀਗੜ੍ਹ : ਮਸ਼ਹੂਰ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਕਾਫੀ ਮੰਨੋਰਜਨ ਪ੍ਰਦਾਨ ਕੀਤਾ ਹੈ। ਦਸ ਦਈਏ ਕਿ ਪ੍ਰਿਯੰਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਨ੍ਹੀਂ ਦਿਨੀਂ ਪਰਿਵਾਰ ਦੇ ਨਾਲ ਛੁੱਟੀਆਂ 'ਤੇ ਗਈ ਹੋਈ ਹੈ। ਪ੍ਰਿਯੰਕਾ ਪਤੀ ਨਿਕ ਜੋਨਸ ਅਤੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਈ ਹੈ। ਮੁਤਾਬਕ ਪ੍ਰਿਯੰਕਾ-ਨਿਕ ਆਪਣੀ ਬੇਟੀ ਨਾਲ enjoy ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਪਰਿਵਾਰ ਦੇ ਨਾਲ ਛੁੱਟੀਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਿਯੰਕਾ ਆਪਣੀ ਮਾਂ ਮਧੂ ਚੋਪੜਾ ਨਾਲ ਟ੍ਰਿਪ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਇਕ ਹੋਰ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਪ੍ਰਿਯੰਕਾ ਦੀ ਬੇਟੀ ਮਾਲਤੀ ਲੱਖਾਂ ਦੇ ਬੈਗ ਨਾਲ ਖੇਡਦੀ ਨਜ਼ਰ ਆ ਰਹੀ ਹੈ।


6


ਦਸ ਦਈਏ ਕਿ ਉਨ੍ਹਾਂ ਦਾ ਪਰਿਵਾਰ ਇਸ ਯਾਤਰਾ ਦਾ ਆਨੰਦ ਲੈ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਕਾਰ 'ਚ ਨਹੀਂ, ਸਗੋਂ ਟਰੇਨ 'ਚ ਯਾਤਰਾ 'ਤੇ ਗਏ ਹਨ। ਉਹ ਸਾਰੇ ਸਫ਼ਰ ਦਾ ਬਹੁਤ ਆਨੰਦ ਲੈ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਿਯੰਕਾ ਨੇ ਨੀਲੇ ਰੰਗ ਦੀ ਕੈਪ ਪਾਈ ਹੋਈ ਸੀ ਅਤੇ ਨਿਕ ਨੇ ਬਲੂ ਕਲਰ ਦੀ ਕੋਆਰਡ ਸ਼ਰਟ ਅਤੇ ਸ਼ਾਟ ਪਹਿਨੇ ਹੋਏ ਸਨ। ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਟੀ ਮਾਲਤੀ ਦੀਆਂ ਬੇਬੀ ਪੂਲ 'ਚ ਮਸਤੀ ਕਰਦੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੂਜੇ ਪਾਸੇ ਉਨ੍ਹਾਂ ਦੀ ਬੇਟੀ ਰੇਲ ਯਾਤਰਾ ਦਾ ਆਨੰਦ ਲੈਂਦੀ ਨਜ਼ਰ ਆਈ। ਉਹ ਬਹੁਤ ਮਸਤੀ ਕਰ ਰਹੀ ਸੀ।


6-3


ਮਾਲਤੀ ਖੇਡਦੀ ਆਈ ਨਜ਼ਰ


ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆ ਕੀਤੀਆਂ ਹਨ। ਇਕ ਤਸਵੀਰ ਜੋ ਹੈ ਉਹ ਕਾਫੀ ਵਾਇਰਲ ਹੋ ਰਹੀ ਹੈ। ਉਹ ਤਸਵੀਰ ਮਾਲਤੀ ਦੀ ਹੈ, ਦਰਅਸਲ ਮਾਲਤੀ ਗੂੜ੍ਹੇ ਗੁਲਾਬੀ ਰੰਗ ਦੇ ਨਾਲ ਫਰੌਕ 'ਚ ਨਜ਼ਰ ਆ ਰਹੀ ਹੈ। ਉਹ ਕੁਰਸੀ 'ਤੇ ਬੈਠੀ ਹੈ ਦਿਖ ਰਹੀ ਹੈ ਤੇ ਉਸ ਦੀ ਗੋਦੀ 'ਚ ਕਿਤਾਬ ਵੀ ਦਿਖ ਰਹੀ ਹੈ, ਇਸ ਦੇ ਨਾਲ ਹੀ ਮਾਲਤੀ ਹਲਕੇ ਹਰੇ ਰੰਗ ਦੇ ਬੁਲਗਾਰੀ ਬੈਗ 'ਚ ਨਜ਼ਰ ਆ ਰਹੀ ਹੈ।


6-1


ਪ੍ਰਿਯੰਕਾ ਦੀ ਮਾਂ ਤੇ ਸੱਸ ਨੇ ਕੀਤੀ ਖੂਬ ਮਸਤੀ


ਮਾਲਤੀ ਸਫੇਦ ਰੰਗ ਦੇ ਫਰੌਕ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਇਸ ਦੇ ਨਾਲ ਹੀ ਪ੍ਰਿਯੰਕਾ ਦੀ ਮਾਂ ਮਧੂ ਚੋਪੜਾ ਅਤੇ ਸੱਸ ਡੇਨਿਸ ਜੋਨਸ ਵੀ ਟ੍ਰਿਪ 'ਚ ਨਜ਼ਰ ਆਈ। ਇਨ੍ਹਾਂ ਮਨਮੋਹਕ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ, "ਮੈਜਿਕ #ਫੈਮਲੀ।" ਦੱਸ ਦੇਈਏ ਕਿ ਬੇਟੀ ਮਾਲਤੀ ਨੂੰ ਆਪਣੇ ਪਿਤਾ ਅਤੇ ਦਾਦਾ ਨਾਲ ਦੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਦੀ ਬੇਟੀ ਮਾਲਤੀ ਦਾ ਜਨਮ ਜਨਵਰੀ 2022 'ਚ ਸਰੋਗੇਸੀ ਰਾਹੀਂ ਹੋਇਆ ਸੀ। ਪ੍ਰਿਅੰਕਾ ਦੀ ਬੇਟੀ ਮਾਲਤੀ 1 ਸਾਲ ਦੀ ਹੋ ਗਈ ਹੈ। 13 ਜੂਨ 2023 ਨੂੰ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਬੇਟੀ ਮਾਲਤੀ ਮੈਰੀ ਨਾਲ ਇਕ ਫੋਟੋ ਪੋਸਟ ਕੀਤੀ ਸੀ। ਅਭਿਨੇਤਰੀ ਇਸ ਸਮੇਂ ਆਪਣੇ ਅਗਲੇ ਪ੍ਰੋਜੈਕਟ 'ਹੇਡਸ ਆਫ ਸਟੇਟ' 'ਤੇ ਕੰਮ ਕਰ ਰਹੀ ਹੈ।


(Sonam Malhotra)

Story You May Like