The Summer News
×
Saturday, 18 May 2024

ਹੈੱਡਮਾਸਟਰ ਲੁਧਿਆਣਾ ਵੱਲੋਂ ਲਾਂਚ ਕੀਤਾ ਗਿਆ ਪ੍ਰੀਮੀਅਮ ਬ੍ਰਾਂਡ ‘Thalgo’

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਹੈੱਡਮਾਸਟਰਸ ਸੈਲੂਨ ਲੁਧਿਆਣਾ ਵੱਲੋਂ ਸਕਿਨ ਕੇਅਰ ਪ੍ਰੋਡਕਟਸ ਦੀ ਪ੍ਰੀਮੀਅਮ ਰੇਂਜ ਦਾ ਬ੍ਰੈਂਡ Thalgo ਲਾਂਚ ਕੀਤਾ ਗਿਆ| ਇਹ ਬ੍ਰਾਂਡ ਪਹਿਲੀ ਵਾਰ ਲੁਧਿਆਣਾ ਦੇ ਸੈਲੂਨ ਵਿੱਚ ਲਾਂਚ ਕੀਤਾ ਗਿਆ ਹੈ| ਦੱਸਣਯੋਗ ਹੈ ਕਿ ਇਹ ਬ੍ਰਾਂਡ ਪਿਛਲੇ 15 ਸਾਲਾਂ ਤੋਂ ਭਾਰਤ ਦੇਸ਼ ਦੇ ਵਿੱਚ ਹੈ ਲੇਕਿਨ ਸਲੂਨਸ ਦੇ ਵਿਚ ਇਹ ਬ੍ਰਾਂਡ ਨਹੀਂ ਪਾਇਆ ਜਾਂਦਾ ਸੀ ਤੇ ਇਹ ਬਰਾਂਡ ਕੇਵਲ 5 ਸਟਾਰ ਹੋਟਲ ਦੇ ਵਿੱਚ ਹੀ ਪਾਇਆ ਜਾਂਦਾ ਸੀ ਤੇ ਹੁਣ ਲੁਧਿਆਣਾ ਦੇ ਵਿਚ ਪਹਿਲੀ ਵਾਰ ਇਹ ਬ੍ਰਾਂਡ ਸਲੂਨ ਵੱਲੋਂ ਲਾਂਚ ਕੀਤਾ ਗਿਆ ਹੈ ਅਤੇ ਹੈੱਡਮਾਸਟਰਜ਼ ਵੱਲੋਂ ਇਸ ਦੇ ਅਧਿਕਾਰ ਦੋ ਸਾਲ ਲਈ ਲੈ ਲੀਤੇ ਗਏ ਹਨ ਯਾਨੀ ਕਿ ਦੋ ਸਾਲ ਲਈ ਇਹ ਬ੍ਰੈਂਡ ਕੋਈ ਹੋਰ ਨਹੀਂ ਇਸਤੇਮਾਲ ਕਰ ਪਾਵੇਗਾ|


ਹੈੱਡਮਾਸਟਰ ਲੁਧਿਆਣਾ ਦੇ ਡਾਇਰੈਕਟਰ ਗੁਨੀਤ ਸਿੱਧੂ ਦਾ ਕਹਿਣਾ ਹੈ ਕਿ ਇਹ ਬ੍ਰੈਂਡ ਪ੍ਰੀਮੀਅਮ ਸਕਿਨ ਕੇਅਰ ਰੇਂਜ ਹੈ ਜਿਸ ਦੇ ਵਿੱਚ ਉਹ ਸਾਰੇ ਪ੍ਰੋਡਕਟਸ ਨੇ ਜੋ ਸਕਿਨ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੁੰਦੇ ਹਨ|


ਕੌਸਮੈਟੌਲੋਜਿਸਟ ਤੇ ਹੈੱਡਮਾਸਟਰ ਦੇ ਕੰਸਲਟੈਂਟ ਅਰਪਿਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਬ੍ਰਾਂਡ ਦੇ ਸਾਰੇ ਪ੍ਰੋਡਕਟਸ ਸਕਿਨ ਦੇ ਲਈ ਫਾਇਦੇਮੰਦ ਹੁੰਦੇ ਹਨ ਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਕ ਉਮਰ ਤੋਂ ਬਾਅਦ ਜੋ ਜ਼ਰੂਰਤ ਸਕਿਨ ਨੂੰ ਠੀਕ ਤੇ ਸਵਸਥ ਰੱਖਣ ਲਈ ਮਹਿਸੂਸ ਹੁੰਦੀ ਹੈ ਉਹ ਇਹ ਪ੍ਰੋਡਕਟਸ ਦੇ ਵਿੱਚ ਬਾਖ਼ੂਬੀ ਹੈ|


Story You May Like